ਭਾਈਚਾਰੇ ਦੀ ਸ਼ਾਨ ਬਣ ਰਿਹਾ ੳੁਭਰਦਾ ਫੁੱਟਬਾਲ ਖਿਡਾਰੀ ਸਰਪ੍ਰੀਤ ਸਿੰਘ, ਮਸ਼ਹੂਰ ਵੈਲਿੰਗਟਨ ਫਿਨਿਕਸ ਕਲੱਬ ਨੇ ਕੀਤਾ 2 ਸਾਲ ਲਈ ਪੱਕਾ ਇਕਰਾਰਨਾਮਾ…

0
201

ਅਾਕਲੈਂਡ (12 ਜੁਲਾਈ) : ਏ ਲੀਗ ਦੇ ਮਸ਼ਹੂਰ ਵੈਲਿੰਗਟਨ ਫਿਨਿਕਸ ਕਲੱਬ ਵਲੋਂ ੳੁਭਰਦੇ ਫੁੱਟਬਾਲ ਖਿਡਾਰੀ ਸਰਪ੍ਰੀਤ ਸਿੰਘ ਨਾਲ ਪੱਕਾ ਇਕਰਾਰਨਾਮਾ ਕਰ ਲਿਅਾ ਗਿਅਾ ਹੈ ਅਤੇ ਇਸ ਗੱਲ ਦੀ ਪੁੱਸ਼ਟੀ ਬੀਤੇ ਦਿਨੀਂ ਕਲੱਬ ਵਲੋਂ ਕੀਤੀ ਗਈ | 
ਦੱਸਣਯੋਗ ਹੈ ਕਿ ਸਰਪ੍ਰੀਤ ਸਿੰਘ ਨੂੰ 2017-18 ਦੌਰਾਨ ੳੁਮੀਦ ਨਾਲੋਂ ਕੀਤੇ ਵਧੀਅਾ ਪ੍ਰਦਰਸ਼ਨ ਕਰਕੇ ਦਿਖਾਇਅਾ ਗਿਅਾ ਸੀ ਅਤੇ 11 ਅਪੀਅਰੈਂਸ ਵਿੱਚ ੳੁਸਨੇ ਸ਼ਾਨਦਾਰ ਚਾਰ ਗੋਲ ਕੀਤੇ ਸਨ | 
ਇਸ ਸਬੰਧਿਤ ਵਧੇਰੇ ਜਾਣਕਾਰੀ ਦਿੰਦਿਅਾਂ ਸਰਪ੍ਰੀਤ ਨੇ ਦੱਸਿਅਾ ਕਿ ਮੇਰੀ ਦਿਲੀਂ ਇੱਛਾ ਹੈ ਕਿ ਮੈਂ ਕਲੱਬ ਦੇ ਲਈ ਕਾਫੀ ਟ੍ਰਾਫੀਅਾਂ ਜਿੱਤਾਂ  | ਟੀਮ ਦੇ ਨਵੇਂ ਕੋਚ ਬਣੇ ਨਿੳੂ ਕੈਸਲ ਯੁਨਾਇਟਡ ਦੇ ਡਿਫੈਂਡਰ ਸਟੀਵਨ ਟੇਲਰ ਬਾਰੇ ਸਰਪ੍ਰੀਤ ਦੱਸਿਅਾ ਕਿ ੳੁਹ ਟੀਮ ਨੂੰ ਨਵੀਂਅਾਂ ਬੁਲੰਦੀਅਾਂ ਤੇ ਲੈ ਕੇ ਜਾਣਗੇ ਅਤੇ ਮੈਂ ੳੁਸ ਟੀਮ ਦਾ ਹਿੱਸਾ ਹੋਵਾਂਗਾਂ, ਮੈਨੂੰ ੳੁਸ ਗੱਲ ਤੇ ਮਾਨ ਹੈ | 
ਇਥੇ ਇਹ ਵੀ ਜਿਕਰਯੋਗ ਹੈ ਕਿ ਸਰਪ੍ਰੀਤ ਸਿੰਘ ਅਾਲ ਵਾਈਟਸ ਦੀ ਸੀਨੀਅਰ ਲੈਵਲ ਟੀਮ ਦਾ ਹਿੱਸਾ ਵੀ ਰਹਿ ਚੁੱਕਾ ਹੈ | ਇਹ ਇੱਕ ਫ੍ਰੈਂਡਲੀ ਮੈਚ ਸੀ, ਜੋ ਕਿ ਕੈਨੇਡਾ ਵਿੱਚ ਹੋਇਅਾ ਸੀ, ਵਿੱਚ ਖੇਡ ਚੁੱਕਾ ਹੈ | ਇਸ ਤੋਂ ਇਲਾਵਾ ੳੁਹ ਇੰਟਰਕੋਂਟੀਨੈਂਟਲ ਕੱਪ ਜੋ ਕਿ ਇੰਡੀਅਾ ਵਿੱਚ ਬੀਤੀ ਜੂਨ ਨੂੰ ਹੋਇਅਾ ਸੀ, ਵਿੱਚ ਵੀ ਅਾਪਣਾ ਇੱਕ ਅੰਤਰਰਾਸ਼ਟਰੀ ਗੋਲ ਕਰ ਚੁੱਕਾ ਹੈ |