ਭਾਈਚਾਰੇ ਲਈ ਜਰੂਰੀ ਸੂਚਨਾ ਅਤੇ ਅਪੀਲ…

0
348

ਅਾਕਲੈਂਡ (30 ਅਗਸਤ) : ਨਿੳੂਜ਼ੀਲੈਂਡ ਦੇ ਸ਼ਹਿਰ ਹੈਮਿਲਟਨ ਵਿੱਚ ਵਿਦਿਅਾਰਥੀ ਵੀਜਾ ਤੇ ਰਹਿੰਦੇ ਜਗਜੀਤ ਸਿੰਘ ਦੇ ਮਾਤਾ ਰਣਜੀਤ ਕੌਰ ਪਤਨੀ ਬਖਸ਼ੀਸ਼ ਸਿੰਘ, ਜੋ ਕਿ ਨਿੳੂਜ਼ੀਲੈਂਡ ਯਾਤਰੀ ਵੀਜਾ ਤੇ ਅਾਏ ਹੋਏ ਸਨ ਅਤੇ ਪਿਛਲੇ 2 ਮਹੀਨਿਅਾਂ ਤੋਂ ਅਾਪਣੇ ਪਤੀ ਨਾਲ ਇਥੇ ਹੀ ਸਨ |
ਪਰ 28 ਅਗਸਤ ਨੂੰ ਬ੍ਰੇਨ ਸਟ੍ਰੋਕ ਦੇ ਚੱਲਦਿਅਾਂ ਹੈਮਿਲਟਨ ਦੇ ਹਸਪਤਾਲ ਵਿੱਚ ੳੁਨਾਂ ਨੂੰ ਦਾਖਿਲ ਕਰਵਾੳੁਣਾ ਪਿਅਾ, ਪਰ ੳੁਨਾਂ ਨੂੰ ਬਚਾਇਅਾ ਨਹੀਂ ਜਾ ਸਕਿਅਾ ਅਤੇ ਅੱਜ ੳੁਹ ਸਦੀਵੀ ਵਿਛੋੜਾ ਦੇ ਗਏ | 
ਰਣਜੀਤ ਕੌਰ ਪੰਜਾਬ ਦੇ ਗੁਰਦਾਸਪੁਰ ਪਿੰਡ ਅਜਾਮਪੁਰ ਦੇ ਰਹਿਣ ਵਾਲੇ ਸਨ | ਜਿਕਰਯੋਗ ਹੈ ਕਿ ਜਗਜੀਤ ਸਿੰਘ ਜੋ ਕਿ ਖੁਦ ਵਿਦਿਅਾਰਥੀ ਵੀਜਾ ਤੇ ਹੈ, ਦੇ $12000 ਮਾਤਾ ਜੀ ਦੇ ਇਲਾਜ ਤੇ ਖਰਚ ਹੋ ਗਏ ਹਨ ਅਤੇ $5000-7000 ਸੰਸਕਾਰ ਤੇ ਖਰਚ ਹੋਣ ਦੀ ਸੰਭਾਵਨਾ ਹੈ |
ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮੌਕੇ ਪਰਿਵਾਰ ਨੂੰ ਅਾਰਥਿਕ ਸਹਾਇਤਾ ਦੀ ਲੋੜ ਹੈ ਅਤੇ ਜੇਕਰ ਕੋਈ ਸਹਾਇਤਾ ਕਰਨਾ ਚਾਹੁੰਦਾ ਹੈ ਤਾਂ ੳੁਹ 0223054758 ਤੇ ਸੰਪਰਕ ਕਰ ਸਕਦਾ ਹੈ | 
ਨੋਟ :- ਅੈਨਜ਼ੈਡ ਪੰਜਾਬੀ ਨਿੳੂਜ਼ ਵਲੋਂ ਪਰਵਾਸੀਅਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ੳੁਹ ਅਾਪਣੇ ਮਾਪਿਅਾਂ ਨੂੰ ਇਥੇ ਬੁਲਾੳੁਣ ਸਮੇਂ ੳੁਨਾਂ ਦਾ ਯਾਤਰੀ ਬੀਮਾ ਜਰੂਰ ਕਰਵਾ ਲੈਣ, ਤਾਂ ਜੋ ਅਜਿਹੀ ਗੰਭੀਰ ਸਥਿਤੀ ਵਿੱਚ ਦਰਪੇਸ਼ ਅਾੳੁਣ ਵਾਲੀਅਾਂ ਸਮੱਸਿਅਾਂਵਾਂ ਨਾਲ ਨਜਿੱਠਿਅਾ ਜਾ ਸਕੇ |