ਭਾਰਤੀਅਾਂ ਨੂੰ ਨਿਸ਼ਾਨਾ ਬਣਾੳੁਣ ਦੀ ਦੋਸ਼ੀ ਇਮੀਗ੍ਰੇਸ਼ਨ ਨਿੳੂਜ਼ੀਲੈਂਡ…

0
171

ਅਾਕਲੈਂਡ (30 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਇੱਕ ਇਮੀਗ੍ਰੇਸ਼ਨ ਸਲਾਹਕਾਰ ਦੁਅਾਰਾ ਇਹ ਦਾਅਵਾ ਕੀਤਾ ਗਿਅਾ ਹੈ ਕਿ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਵਲੋਂ ਇਹ ਕਿਹਾ ਜਾਣਾ ਕਿ ੳੁਹ ਭਾਰਤੀਅਾਂ ਨੂੰ ਅਾਪਣੇ ਨਿਸ਼ਾਨੇ ਤੇ ਨਹੀਂ ਰੱਖਦੀ ਸਰਾਸਰ ਗਲਤ ਹੈ, ਕਿੳੁਕਿ ਤਾਜਾ ਸਾਹਮਣੇ ਅਾਏ ਅਾਂਕੜੇ ਇਸ ਗੱਲ ਨੂੰ ਸਹੀ ਠਹਿਰਾੳੁਂਦੇ ਹਨ ਕਿ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਦੇ ਨਿਸ਼ਾਨੇ ਤੇ ਕਾਫੀ ਲੰਬੇ ਸਮੇਂ ਤੋਂ ਭਾਰਤੀ ਬਿਨੈਕਾਰ ਹਨ | 
ਅਾਂਕੜਿਅਾਂ ਅਨੁਸਾਰ ਮਾਲਕਾਂ ਦੀ ਮੱਦਦ ਨਾਲ ਮਿਲਣ ਵਾਲੀ ਵਰਕ ਵੀਜਾ ਦੀ ਸ਼੍ਰੇਣੀ ਵਿੱਚ  ਰੱਦ ਕੀਤੀਅਾਂ ਅਰਜੀਅਾਂ ਵਿੱਚ 14% ਇੰਡੀਅਨ ਮੂਲ ਦੇ ਬਿਨੈਕਾਰਾਂ ਦੀਅਾਂ ਹਨ ਜਦਕਿ ਚੀਨੀ ਮੂਲ ਦੇ ਵਿਅਕਤੀਅਾਂ ਦੀਅਾਂ ਅਰਜੀਅਾਂ ਦੀ ਗਿਣਤੀ ਸਿਰਫ 4% ਹੀ ਹੈ | 
ਏਮਜ਼ ਗਲੋਬਲ ਦੀ ਡਾਇਰੈਕਟਰ ਅਰੁਨੀਮਾ ਢੀਂਗਰਾ ਦਾ ਇਹ ਦਾਅਵਾ ਹੈ ਕਿ ਇਮੀਗ੍ਰੇਸ਼ਨ ਦੀ ਇਸ ਗਲਤ ਨੀਤੀ ਦੇ ਚਲਦਿਅਾਂ ਇਸ ਸ਼੍ਰੇਣੀ ਵਿੱਚ ਅਪਲਾਈ ਕਰਨ ਵਾਲੇ ਭਾਰਤੀਅਾਂ ਨੂੰ ਕਾਫੀ ਅੌਖ ਵਿਚੋਂ ਨਿਕਲਣਾ ਪੈ ਰਿਹਾ ਹੈ, ਕਿੳੁਕਿ ਬਿਨਾਂ ਵਜਾ ੳੁਨਾਂ ਦਾ ਵੀਜਾ ਰੱਦ ਕੀਤਾ ਜਾ ਰਿਹਾ ਹੈ | ਜਦਕਿ ੳੁਨਾਂ ਦੀਅਾਂ ਸਾਰੀਅਾਂ ਓਪਚਾਰਿਕਤਾਂਵਾਂ ਬਿਲਕੁਲ ਸਹੀ ਢੰਗ ਨਾਲ ਪੂਰੀਅਾਂ ਕੀਤੀਅਾਂ ਜਾਂਦੀਅਾਂ ਹਨ | 
ਜਿਕਰਯੋਗ ਹੈ ਕਿ ਅਸੈਂਸ਼ਲ ਸਕਿਲਡ ਵਰਕ ਵੀਜਾ ਸ਼੍ਰੇਣੀ ਦੇ ਤਹਿਤ ਰੱਦ ਹੋਣ ਵਾਲੀਅਾਂ ਅਰਜੀਅਾਂ ਵਿੱਚ 19% ਭਾਰਤੀ ੳੁਮੀਦਵਾਰ ਸ਼ਾਮਿਲ ਸਨ | ਜੇਕਰ ਅਾਂਕੜਿਅਾਂ ਵਿੱਚ ਗੱਲ ਕਰੀਏ ਤਾਂ 2541 ਭਾਰਤੀ ਅਰਜੀਅਾਂ ਵਿਚੋਂ ਸਿਰਫ 922 ਅਰਜੀਅਾਂ ਹੀ ਪਾਸ ਕੀਤੀਅਾਂ ਗਈਅਾਂ ਸਨ, ਜਦਕਿ ਦੂਜੇ ਪਾਸੇ ਚੀਨੀ ਮੂਲ ਦੇ 1232 ਅਰਜੀਅਾਂ ਵਿਚੋਂ 828 ਨੂੰ ਪਾਸ ਕੀਤਾ ਗਿਅਾ ਸੀ ਅਤੇ ਤੀਸਰੇ ਨੰਬਰ ਤੇ ਬ੍ਰਿਟਿਸ਼ ਮੂਲ ਦੇ 310 ਵਿਚੋਂ 239 ਵਿਅਕਤੀਅਾਂ ਦੀਅਾਂ ਅਰਜੀਅਾਂ ਪਾਸ ਕੀਤੀਅਾਂ ਗਈਅਾਂ ਸਨ ਅਤੇ ਇਹ ਅਾਂਕੜੇ ਸਾਫ ਤੌਰ ਤੇ ਦਿਖਾ ਰਹੇ ਹਨ ਕਿ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਦੇ ਨਿਸ਼ਾਨੇ ਤੇ ਕਿਤੇ ਨਾ ਕਿਤੇ ਭਾਰਤੀ ੳੁਮੀਦਵਾਰ ਜਰੂਰ ਹਨ |