ਭਾਰਤੀ ਕਰਮਚਾਰੀਅਾਂ ਦੇ ਮਾੜੇ ਹਲਾਤ ਦੇ ਚੱਲਦਿਅਾਂ ਸਿਸਟੈਮਾ ਅਤੇ ਅਾਕਲੈਂਡ ਦੀਆਂ ਯੁਨੀਅਨਾਂ ਵਿਚਕਾਰ ਤਣੀ…

0
163

ਅਾਕਲੈਂਡ (31 ਜੁਲਾਈ) : ਦੱਖਣੀ ਅਾਕਲੈਂਡ ਵਿੱਚ ਸਥਿਤ ਨਿੳੂਜ਼ੀਲੈਂਡ ਦੀ ਮਸ਼ਹੂਰ ਕੰਪਨੀ ਸਿਸਟੈਮਾ, ਜਿੱਥੇ ਕਿ ਭਾਰਤੀ ਕਰਮਚਾਰੀਅਾਂ ਦੀ ਗਿਣਤੀ ਕਾਫੀ ਜਿਅਾਦਾ ਹੈ, ਹੁਣ ਦੁਬਾਰਾ ਤੋਂ ਇੱਕ ਵਾਰ ਫਿਰ ਤੋਂ ਸੁਰਖੀਅਾਂ ਵਿੱਚ ਹੈ | 
ਇਸ ਵਾਰ ਵੀ ਕੰਪਨੀ ਵਲੋਂ ਕਰਮਚਾਰੀਅਾਂ ਤੋਂ ਲੰਬੀਅਾਂ ਸ਼ਿਫਟਾਂ ਕਰਵਾਈਅਾਂ ਜਾ ਰਹੀਅਾਂ ਹਨ ਅਤੇ ੳੁਨਾਂ ਨੂੰ ਬਣਦੀ ਤਨਖਾਹ ਨਹੀਂ ਦਿੱਤੀ ਜਾਂਦੀ | ਦੱਸਣਯੋਗ ਹੈ ਕਿ ਇਸ ਕੰਪਨੀ ਵਿੱਚ ਜਿਅਾਦਾਤਰ ਭਾਰਤੀ ਕਰਮਚਾਰੀ ਹੀ ਕੰਮ ਕਰਦੇ ਹਨ | ਜਿਥੇ ੳੁਨਾਂ ਨੂੰ ਜਿਅਾਦਾ ਸ਼ਿਫਟਾਂ ਵਿੱਚ ਘੱਟ ਤਨਖਾਹ ਮਿਲਦੀ ਹੈ, ੳੁਥੇ ਹੀ ੳੁਹ ਕੰਮ ਦੌਰਾਨ ਮਾੜੇ ਹਾਲਾਤਾਂ ਦੇ ਚੱਲਦਿਅਾਂ ਬਿਮਾਰੀਅਾਂ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੋ ਰਹੇ ਹਨ | 
ਇਸੇ ਨੂੰ ਲੈ ਕੇ ਅਾਕਲੈਂਡ ਦੀਅਾਂ ਯੁਨੀਅਨਾਂ ਵਲੋਂ ਸਿਸਟੈਮਾ ਦੇ ਵਿਰੁੱਧ ਅਵਾਜ ਚੁੱਕੀ ਗਈ ਹੈ ਅਤੇ ਇਸੇ ਨੂੰ ਲੈ ਕੇ ਤਕਰੀਬਨ 300 ਕਰਮਚਾਰੀਅਾਂ ਵਲੋਂ ਪਟੀਸ਼ਨ ਵੀ ਪਾਈ ਗਈ ਹੈ, ਜਿਸ ਵਿੱਚ ਕਰਮਚਾਰੀਅਾਂ ਵਲੋਂ ਚੰਗੇ ਹਾਲਾਤ ਅਤੇ ਚੰਗੀ ਤਨਖਾਹ ਦੀ ਮੰਗੀ ਰੱਖੀ ਗਈ ਹੈ |
ਪਰ ਦੂਜੇ ਪਾਸੇ ਸਿਸਟੈਮਾ ਦੇ ਮੁੱਖ ਪ੍ਰਬੰਧਕ ਅੈਂਡ੍ਰੀੳੂ ਮੋਰਹੈੱਡ ਵਲੋਂ ੳੁਕਤ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ |