ਭਾਰਤੀ ਕ੍ਰਿਕਟ ਦੀ ਖਿਡਾਰਣ ਹਰਮਨਪ੍ਰੀਤ ਤੋਂ ਨਕਲੀ ਡਿਗਰੀ ਦੇ ਮਾਮਲੇ ਦੇ ਚਲਦਿਆਂ ਡੀ.ਐਸ.ਪੀ ਦਾ ਰੈਂਕ ਲਿਆ ਵਾਪਿਸ

0
141

ਆਕਲੈਂਡ (11 ਜੁਲਾਈ): ਪੰਜਾਬ ਸਰਕਾਰ ਨੇ ਭਾਰਤੀ ਕ੍ਰਿਕਟ ਦੀ ਖਿਡਾਰਣ ਹਰਮਨਪ੍ਰੀਤ ਕੌਰ ਡਿਪਟੀ ਸੁਪਰਿਨਟੇਨਡੇਂਟ ਆਫ਼ ਪੁਲਿਸ ਰੈਂਕ ਨੂੰ ਵਾਪਿਸ ਲੈ ਲਿਆ ਹੈ। ਹਰਮਨਪ੍ਰੀਤ ਕੌਰ ਟਵੰਟੀ -20 ਦੀ ਕਪਤਾਨ ਅਤੇ ਅਰਜੁਨ ਪੁਰਸਕਾਰ ਸਨਮਾਨਿਤ ਹੈ। ਇਹ ਫੈਸਲਾ ਪੁਲਿਸ ਜਾਂਚ ਤੋਂ ਬਾਅਦ ਲਿਆ ਗਿਆ ਹੈ, ਜਿਸ ‘ਚ ਪਤਾ ਲੱਗਾ ਕਿ ਉਸ ਦੀ ਗ੍ਰੈਜੂਏਸ਼ਨ ਡਿਗਰੀ ਫਰਜ਼ੀ ਸੀ।

ਹਰਮਨਪ੍ਰੀਤ ਨੇ 1 ਮਾਰਚ ਨੂੰ ਪੰਜਾਬ ਪੁਲਿਸ ਜੁਆਇਨ ਕੀਤੀ ਸੀ ਅਤੇ 2011 ‘ਚ ਕੀਤੀ ਹੋਈ ਡਿਗਰੀ ਸੰਬੰਧੀ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਉਸਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਮੰਨ੍ਹੀ ਜਾਣ ਕਰਕੇ ਉਸਦਾ ਅਹੁਦਾ ਕਾਂਸਟੇਬਲ ਤੱਕ ਬਣਿਆ ਰਹਿ ਸਕਦਾ ਹੈ, ਜਿਸ ਕਾਰਨ ਉਸਤੋਂ ਡੀਐਸਪੀ ਰੈਂਕ ਵਾਪਿਸ ਲੈ ਲਿਆ ਗਿਆ ਹੈ।