ਭਾਰਤੀ ਦੂਤਾਵਾਸ ਵਲੋਂ ਆਕਲੈਂਡ ਵਿੱਚ ਮਨਾਇਆ ਜਾਵੇਗਾ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਵਸ

0
139

 

ਆਕਲੈਂਡ (21 ਸਤੰਬਰ): ਇਸ ਵਰ੍ਹੇ ਮਹਾਤਮਾ ਗਾਂਧੀ ਦਾ ਜਨਮ ਦਿਵਸ ਪੂਰੀ ਦੁਨੀਆਂ ਵਿਚ ਮਨਾਇਆ ਜਾਏਗਾ, ਕਿਉਂਕਿ ਇਹ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਵਸ ਹੋਵੇਗਾ ਅਤੇ ਇਸ ਮੌਕੇ ਯੂਨਾਈਟਿਡ ਨੇਸ਼ਨਜ਼ ਵੱਲੋਂ ਇਸ ਦਿਨ ਨੂੰ ਇੰਟਰਨੈਸ਼ਨਲ ਡੇ ਆਫ਼ ਨਾਨ ਵਾਇਲੈਂਸ ਵਜੋਂ ਮਨਾਇਆ ਜਾਵੇਗਾ ਅਤੇ ਇਸ ਪ੍ਰੋਗਰਾਮ ਦੇ ਤਹਿਤ ਨਿਊਜ਼ੀਲੈਂਡ ਸਥਿਤ ਭਾਰਤੀ ਦੂਤਾਵਾਸ ਵੱਲੋਂ ਆਕਲੈਂਡ ਵਿੱਚ ਇੱਕ ਗਲੋਬਲ ਪੀਸ ਮਾਰਚ ਕੱਢਿਆ ਜਾਵੇਗਾ ਜੋ ਕਿ 30 ਸਤੰਬਰ ਦਿਨ ਐਤਵਾਰ ਸਵੇਰੇ 10 ਵਜੇ 80 ਕੁਈਨ ਸਟ੍ਰੀਟ ਆਕਲੈਂਡ ਤੋਂ ਸ਼ੁਰੂ ਹੋਏਗਾ ਅਤੇ ਓਟੀਰੋਆ ਸਕੂਏਅਰ ਵਿੱਚ ਖ਼ਤਮ ਹੋਏਗਾ।

ਇਸ ਮੌਕੇ ਭਾਰਤੀ ਮੂਲ ਦੇ ਬੱਚੇ ਰੰਗ-ਬਿਰੰਗੀਆਂ ਡਰੈੱਸਾਂ ਦੇ ਵਿੱਚ ਵੀ ਨਜ਼ਰ ਆਉਣਗੇ ਅਤੇ ਭਾਰਤੀ ਦੂਤਾਵਾਸ ਵਲੋਂ ਭਾਰਤੀ ਭਾਈਚਾਰੇ ਨੂੰ ਮਾਰਚ ਵਿੱਚ ਹਿੱਸਾ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਇਸ ਮੌਕੇ ਮੇਅਰ ਫਿੱਲ ਗੌਫ ਅਤੇ ਹੋਰ ਰਾਜਨੀਤਿਕ ਅਤੇ ਉੱਘੀਆਂ ਸਖਸ਼ੀਅਤਾਂ ਮੌਕੇ ਤੇ ਪੁੱਜਣਗੀਆਂ।