ਭਾਰਤੀ ਨੋਜਵਾਨ ਵੱਲੋ ਪੁੱਤ ਨੂੰ ਨਿੳੂਜ਼ੀਲੈਂਡ ਵਿੱਚ ਮਾਰਨ ਦੀ ਕੋਸ਼ਿਸ਼ ਅਤੇ ਮਾਪਿਅਾਂ ਨੂੰ ਇੰਡੀਅਾ ਵਿੱਚ ਡਰਾਇਅਾ ਧਮਕਾਇਅਾ…

0
199

ਅਾਕਲੈਂਡ (14 ਅਗਸਤ) : ਘਟਨਾ ਜੂਨ 2016 ਨੂੰ ਵਾਪਰੀ, ਜਦੋਂ ਨਿੳੂਜ਼ੀਲੈਂਡ ਪੜਦੇ 24 ਸਾਲਾ ਨਿਖਿਲ ਅਰੋੜਾ ਦੀ ਅਾਪਣੇ ਨਾਲ ਕੰਮ ਕਰਦੇ ਇੱਕ ਹੋਰ ਭਾਰਤੀ ਵਿਦਿਅਾਰਥੀ ਨਾਲ ਪੈਸਿਅਾਂ ਦੇ ਲੈਣ-ਦੇਣ ਕਾਰਨ ਝਗੜਾ ਹੋ ਗਿਅਾ ਸੀ, ਜਿਸ ਤੋਂ ਬਾਅਦ ਗੱਲ ਇੰਨੀ ਵੱਧ ਗਈ ਕਿ ੳੁਕਤ ਲੜਕੇ ਵੱਲੋ ਲੜਾਈ ਦੌਰਾਨ ਨਿਖਿਲ ਅਰੋੜਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ | 
ਜਿਸ ਤੋਂ ਬਾਅਦ ੳੁਕਤ ਦੋਸ਼ੀ ਲੜਕੇ ਤੇ ਕੇਸ ਵੀ ਚੱਲਿਅਾ, ਪਰ ਇਸੇ ਕੇਸ ਦੇ ਦੌਰਾਨ ਨਵੰਬਰ 2017 ਵਿੱਚ ਦਿੱਲੀ ਵਿੱਚ ਰਹਿੰਦੇ ਨਿਖਿਲ ਦੇ ਮਾਪਿਅਾਂ ਨੂੰ ਕੁਝ ਵਿਅਕਤੀਅਾਂ ਵਲੋਂ ਡਰਾਇਅਾ ਧਮਕਾਇਅਾ ਗਿਅਾ ਕਿ ਜੇਕਰ ਨਿਖਿਲ ਨੇ ਕੇਸ ਵਾਪਿਸ ਨਾ ਲਿਅਾ ਤਾਂ ਨਿਖਿਲ ਨੂੰ ਨਿੳੂਜ਼ੀਲੈਂਡ ਵਿੱਚ ਮਾਰ ਦਿੱਤਾ ਜਾਵੇਗਾ |
ਨਿਖਿਲ ਦੇ ਪਿਤਾ ਧਰਮਵੀਰ ਅਰੋੜਾ ਨੇ ਇਸ ਬਾਬਤ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਇਹ ਅਜਿਹੀਅਾਂ ਧਮਕੀਅਾਂ ੳੁਨਾਂ ਨੂੰ ਨਵੰਬਰ 2017 ਵਿੱਚ ਦੋ ਵਾਰ ਮਿਲੀਅਾਂ ਅਤੇ ਜਦੋਂ ਪੁਲਿਸ ਨੇ ੳੁਨਾਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ੳੁਨਾਂ ਨੇ ਅਾਖਿਰਕਾਰ ਅਦਾਲਤ ਵਿੱਚ ਇਸ ਬਾਬਤ ਸ਼ਿਕਾਇਤ ਕੀਤੀ | ਹੁਣ ੳੁਨਾਂ ਨੂੰ ਅਦਾਲਤ ਵਲੋਂ ਸੁਰੱਖਿਅਾ ਪ੍ਰਦਾਨ ਕਰਨ ਦੀ ਗੱਲ ਕਹੀ ਗਈ ਹੈ |
ਦੂਜੇ ਪਾਸੇ ਨਿਖਿਲ ਨੂੰ ਗੰਭੀਰ ਰੂਪ ਵਿੱਚ ਜਖਮੀ ਕਰਨ ਵਾਲੇ ਵਿਦਿਅਾਰਥੀ ਨੂੰ ਨਿੳੂਜ਼ੀਲੈਂਡ ਵਿੱਚ ਪਹਿਲਾਂ ਹੀ 9 ਸਾਲ ਜੇਲ ਦੀ ਸਜਾ ਸੁਣਾਈ ਜਾ ਚੁੱਕੀ ਹੈ | 
ਦੱਸਣਯੋਗ ਹੈ ਕਿ ਇਸ ਹਮਲੇ ਵਿੱਚ ਨਿਖਿਲ ਦੀ ਛਾਤੀ ਤੇ ਕੈਂਚੀਅਾਂ ਨਾਲ ਗੰਭੀਰ ਰੂਪ ਵਿੱਚ ਜਖਮੀ ਕੀਤਾ ਗਿਅਾ ਸੀ |