ਭਾਰਤੀ ਨੌਜਵਾਨ ਨਾਲ ਆਕਲੈਂਡ ਵਿੱਚ ਵਾਪਰੀ ਨਸਲਵਾਦ ਦੀ ਹਿੰਸਕ ਘਟਨਾ…

0
199

ਗਾਲੀ-ਗਲੋਚ ਤੋਂ ਬਾਅਦ ਬੁਰੀ ਤਰਾਂ ਕੁੱਟਿਆ,  ਹੁਣ ਹੈ ਹਸਪਤਾਲ ਵਿੱਚ ਭਰਤੀ..
ਆਕਲੈਂਡ (6 ਜੂਨ, ਹਰਪ੍ਰੀਤ ਸਿੰਘ) : ਜਸ਼ਨਪ੍ਰੀਤ ਸਿੰਘ (ਬਦਲਿਆ ਨਾਮ) ਭਾਰਤੀ ਨੌਜਵਾਨ ਜੋ ਕਿ ਨਿਊਜ਼ੀਲੈਂਡ ਨੂੰ ਕਾਫੀ ਸੁਰੱਖਿਅਤ ਮੰਨਦਾ ਸੀ ਅਤੇ 2 ਸਾਲ ਪਹਿਲਾਂ ਹੀ ਨਿਊਜ਼ੀਲੈਂਡ ਆਇਆ ਸੀ | ਪਰ ਆਕਲੈਂਡ ਦੀ ਸੜਕ 'ਤੇ ਉਸਦੇ ਨਾਲ ਹਿੰਸਕ ਘਟਨਾ ਵਾਪਰੀ ਜਿਸ ਤੋਂ ਬਾਅਦ ਜਸ਼ਨਪ੍ਰੀਤ ਹਸਪਤਾਲ ਵਿੱਚ ਇਲਾਜ ਅਧੀਨ ਹੈ |
ਘਟਨਾ ਸੋਮਵਾਰ ਦੀ ਹੈ, ਜਦੋਂ ਪੀੜਿਤ ਸੈਂਡਰਿੰਗਮ ਵਿੱਚ ਜਾ ਰਿਹਾ ਸੀ ਅਤੇ ਉਸ 'ਤੇ 3 ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ | 
ਜਸ਼ਨਪ੍ਰੀਤ ਨੇ ਦੱਸਿਆ ਕਿ ਤਿੰਨੋਂ ਵਿਅਕਤੀ ਜੋ ਕਿ ਕਾਰ ਵਿੱਚ ਸਨ, ਜਿੰਨਾਂ ਨੇ ਆਪਣੀ ਕਾਰ ਜਸ਼ਨਪ੍ਰੀਤ ਉੱਤੇ ਚੜਾ ਕੇ ਉਸਨੂੰ ਡਰਾਉਣ ਦੀ ਕੋਸ਼ਿਸ਼ ਕੀਤੀ | ਪਰ ਜਸ਼ਨਪ੍ਰੀਤ ਵਲੋਂ ਉਨਾਂ ਨੂੰ ਨਜ਼ਰਅੰਦਾਜ ਕੀਤਾ ਗਿਆ |
 ਜਦੋਂ ਜਸ਼ਨਪ੍ਰੀਤ ਫੋਲਡਸ ਐਵਨਿਊ ਤੋਂ ਲੋਕਾਰਨੋ ਅਵੈਨਿਊ ਪੁੱਜਾ ਤਾਂ ਉਨਾਂ ਵਲੋਂ ਕਾਰ ਤੋਂ ਬਾਹਰ ਆ ਕੇ ਜਸ਼ਨਪ੍ਰੀਤ ਨਾਲ ਕੁੱਟਮਾਰ ਕੀਤੀ ਗਈ ਅਤੇ ਬਹੁਤ ਹੀ ਗੰਦੀਆਂ ਨਸਲਵਾਦੀ ਟਿੱਪਣੀਆ ਵੀ ਕੱਸੀਆ ਗਈਆਂ | ਜਿਸ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਅਜੇ ਵੀ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |