ਭਾਰਤੀ ਮੂਲ ਦੀ ਵਿਧਵਾ ਨਿੳੂਜ਼ੀਲੈਂਡ ਵਿੱਚ ਪੱਕੇ ਹੋਣ ਲਈ ਲੜੇਗੀ ਅਾਪਣਾ ਕੇਸ…

0
1034

ਅਾਕਲੈਂਡ (18 ਅਪ੍ਰੈਲ) : ਹੈਮੀਨ ਲਿੰਬਰਚਰੀਅਾ ਜੋ ਕਿ ਵਾਇਮੀਰਾਮਾ ਬੀਚ ਤੇ ਬੀਤੀ ਜਨਵਰੀ ਦੇ ਮਹੀਨੇ ਵਿੱਚ ਡੁੱਬ ਕੇ ੳੁਸਦੀ ਮੌਤ ਹੋ ਗਈ ਸੀ |
ਮਿਲੀ ਜਾਣਕਾਰੀ ਅਨੁਸਾਰ ੳੁਹ ਅਾਪਣੀ ਨਵੀਂ ਵਿਅਾਹੁਤਾ ਪਤਨੀ ਨਾਲ ਸਮੁੰਦਰੀ ਤੱਟ ਤੇ ਘੁੰਮਣ ਗਿਅਾ ਸੀ | ਅਚਾਨਕ ਅਾਈ ਲਹਿਰ ਵਿੱਚ ੳੁਸਦੀ ਪਤਨੀ ਤਨਵੀ ਭਵਸਰ ਡੂੰਘੇ ਪਾਣੀ ਵਿੱਚ ਚਲੀ ਗਈ | ਹੈਮੀਨ ਨੂੰ ਤੈਰਨਾ ਨਹੀਂ ਅਾੳੁਂਦਾ ਸੀ ਅਤੇ ਤਨਵੀ ਨੂੰ ਬਚਾੳੁਣ ਦੇ ਚੱਕਰ ਵਿੱਚ ਹੈਮੀਨ ਦੀ ਮੌਤ ਹੋ ਗਈ | 
ਦੋਨਾਂ ਵਲੋਂ ਅਾਪਣੇ ਪੱਕੇ ਹੋਣ ਦੀ ਅਰਜੀ ਲਗਾਈ ਗਈ ਸੀ | ਪਰ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਵਲੋਂ ਹੈਮੀਨ ਦੀ ਮੌਤ ਤੋਂ ਬਾਅਦ ਤਨਵੀ ਦੀ ਪੱਕੀ ਰਿਹਾਇਸ਼ ਦੀ ਅਰਜੀ ਰੱਦ ਕਰ ਦਿੱਤੀ ਗਈ ਸੀ, ਕਿੳੁਕਿ ਮੁੱਖ ਬਿਨੈਕਾਰ ਹੈਮੀਨ ਸੀ | ਹੁਣ ਤਨਵੀ ਵਲੋਂ ਯਾਤਰੀ ਵੀਜੇ ਤੇ ਨਿੳੂਜ਼ੀਲੈਂਡ ਅਾ ਕੇ ਇਮੀਗ੍ਰੇਸ਼ਨ ਨਾਲ ਅਾਪਣੀ ਲੜਾਈ ਲੜੀ ਜਾਵੇਗੀ, ਕਿੳੁਕਿ ਤਨਵੀ ਦਾ ਕਹਿਣਾ ਹੈ ਕਿ ੳੁਹ ਇੰਡੀਅਾ ਵਿੱਚ ਨਹੀਂ ਰਹਿ ਸਕਦੀ |
ਇਸਦਾ ਕਾਰਨ ਇਹ ਹੈ ਕਿ ੳੁਸਦੇ ਰਿਸ਼ਤੇਦਾਰ ਅਤੇ ਸਮਾਜਿਕ ਲੋਕ ਤਨਵੀ ਨੂੰ ਹੈਮੀਨ ਦੀ ਮੌਤ ਦਾ ਕਾਰਨ ਮੰਨਦੇ ਹਨ ਅਤੇ ਇਸੇ ਨੂੰ ਅਧਾਰ ਬਣਾ ਕੇ ਤਨਵੀ ਵਲੋਂ ਅਾਪਣੇ ਪੱਕੇ ਹੋਣ ਦੀ ਅਰਜੀ ਲਗਾਈ ਜਾਵੇਗੀ |
ਦੱਸਣਯੋਗ ਹੈ ਕਿ ਇਸ ਸਮੇਂ ਤਨਵੀ ਇੰਡੀਅਾ ਹੈ ਅਤੇ ੳੁਹ ਅਾੳੁਂਦੇ ਸ਼ੁੱਕਰਵਾਰ ਨੂੰ 3 ਮਹੀਨੇ ਲਈ ਨਿੳੂਜ਼ੀਲੈਂਡ ਅਾ ਰਹੀ ਹੈ |