ਭਾਰਤੀ ਮੂਲ ਦੇ ਪਤੀ ਤੇ ਲੱਗੇ ਘਰਵਾਲੀ ਤੋਂ ਵੇਸਵਾਗਿਰੀ ਕਰਵਾਉਣ ਦੇ ਦੋਸ਼ 

0
134

ਆਕਲੈਂਡ (18 ਸਤੰਬਰ): ਆਕਲੈਂਡ ਦੇ ਇਕ ਭਾਰਤੀ ਮੂਲ ਦੇ ਵਿਅਕਤੀ ਤੇ ਆਪਣੀ 18 ਸਾਲਾ ਪਤਨੀ ਜੋ ਕਿ ਨਿਊਜ਼ੀਲੈਂਡ ਮੂਲ ਦੀ ਵਾਸੀ ਹੈ ਅਤੇ ਦਿਮਾਗੀ ਤੌਰ ਤੇ ਬਿਲਕੁਲ ਇੱਕ 7 ਸਾਲਾ ਬੱਚੇ ਦੀ ਤਰ੍ਹਾਂ ਹੈ, ਤੋਂ ਵੇਸਵਾਗਿਰੀ ਕਰਵਾਉਣ ਦੇ ਦੋਸ਼ ਲੱਗੇ ਹਨ। ਸਮਾਜ ਸੁਧਾਰਕ ਰੂਪਾ ਸਚਦੇਵ ਵੱਲੋਂ ਸਬੰਧਿਤ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਕਤ ਪੀੜਤਾ ਨੂੰ ਉਸ ਦੇ ਪਤੀ ਵੱਲੋਂ ਆਪਣੇ ਦੋਸਤਾਂ ਕੋਲ ਸਰੀਰਕ ਸੰਬੰਧ ਬਣਾਉਣ ਦੇ ਲਈ ਭੇਜਿਆ ਜਾਂਦਾ ਸੀ, ਜਦ ਕਿ ਉਸ ਮਹਿਲਾ ਨੂੰ ਇਸ ਸਬੰਧੀ ਕੁੱਝ ਵੀ ਪਤਾ ਨਹੀਂ ਸੀ ।

ਰੂਪਾ ਸਚਦੇਵ ਦਾ ਕਹਿਣਾ ਹੈ ਕਿ ਉਕਤ ਦੋਸ਼ੀ ਨੇ ਇੱਕ ਨਹੀਂ ਬਲਕਿ ਆਪਣੇ ਕਈ ਦੋਸਤਾਂ ਨਾਲ ਉਸ ਦੇ ਸਰੀਰਕ ਸੰਬੰਧ ਬਣਵਾਏ ਅਤੇ ਇਸ ਤੋਂ ਇਲਾਵਾ ਉਸ ਦਾ ਉਕਤ ਮਹਿਲਾ ਨਾਲ ਵਿਆਹ ਕਰਵਾਉਣ ਦਾ ਮਕਸਦ ਵੀ ਨਿਊਜ਼ੀਲੈਂਡ ਵਿੱਚ ਪੱਕੀ ਦੇ ਰਿਹਾਇਸ਼ ਹਾਸਿਲ ਕਰਨਾ ਸੀ, ਕਿਉਂਕਿ ਉਹ ਨਿਊਜ਼ੀਲੈਂਡ ਵਿੱਚ ਵਿਦਿਆਰਥੀ ਵੀਜ਼ੇ ਤੇ ਪੁੱਜਾ ਸੀ।

ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰਕੇ ਮਹਿਲਾ ਦੇ ਘਰਦਿਆਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।