ਭਾਰਤੀ ਮੂਲ ਦੇ ਵਿਅਕਤੀ ਨੂੰ 13 ਸਾਲਾ ਕੁੜੀ ਦਾ ਬਲਾਤਕਾਰ ਕਰਨ ਦੇ ਦੋਸ਼ ਹੇਠ ਹੋਈ 10 ਸਾਲ ਦੀ ਸਜਾ…

0
235

ਅਾਕਲੈਂਡ (27 ਅਪ੍ਰੈਲ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) : 41 ਸਾਲਾ ਸੱਤਿਅਮ ਸ਼ੇਟੀ ਜੋ ਕਿ ਕਾਫੀ ਮਾੜੀ ਮਾਨਸਿਕ ਪ੍ਰਵਿਰਤੀ ਦਾ ਲੱਗਦਾ ਹੈ, ਕਿੳੁਕਿ ੳੁਸ ਤੇ ਯੋਣ ਸ਼ੋਸ਼ਣ ਦੇ ਇੱਕ ਨਹੀਂ ਦੋ ਮਾਮਲੇ ਚੱਲੇ ਹਨ | 
ਇੱਕ ਕੇਸ ਵਿੱਚ ੳੁਸ ਵਲੋਂ ਮੈਨੂਰੇਵਾ ਦੀ 13 ਸਾਲਾ ਮਾਸੂਮ ਬੱਚੀ ਦਾ ਬਲਾਤਕਾਰ ਕੀਤਾ ਗਿਅਾ | ਜਿਸਦੇ ਚੱਲਦੇ ਅਾਕਲੈਂਡ ਹਾਈਕੋਰਟ ਵਲੋਂ ੳੁਸਨੂੰ 10 ਸਾਲ ਦੀ ਸਜਾ ਸੁਣਾਈ ਗਈ ਹੈ ਅਤੇ ਇਹ ਸਜਾ ੳੁਸਨੂੰ ਦੋ ਵੱਖੋ-ਵੱਖ ਜੁਰਮਾਂ ਦੇ ਚੱਲਦਿਅਾਂ ਸੁਣਾਈ ਗਈ ਹੈ |
ਮਿਲੀ ਜਾਣਕਾਰੀ ਅਨੁਸਾਰ ਪਹਿਲੀ ਵਾਰ 2014 ਵਿੱਚ ਸ਼ੇਟੀ ਨੇ ਨੋਰਥਸ਼ੋਰ ਵਿੱਚ ਇੱਕ ਮਹਿਲਾ ਦਾ ਬੇਹੋਸ਼ੀ ਦੀ ਹਾਲਤ ਵਿੱਚ ਅਾਪਣੀ ਕਾਰ ਵਿੱਚ ਯੋਣ ਸ਼ੋਸ਼ਣ ਕੀਤਾ ਅਤੇ ਹੁਣ ੳੁਹ ਏਸੇ ਮਾਮਲੇ ਦੇ ਚੱਲਦਿਅਾਂ ਜਮਾਨਤ ਤੇ ਬਾਹਰ ਅਾਇਅਾ ਸੀ ਅਤੇ ਬਾਹਰ ਅਾ ਕੇ ੳੁਸਨੇ ੳੁਕਤ 13 ਸਾਲਾ ਮਾਸੂਮ ਬੱਚੀ ਨਾਲ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ |