ਆਕਲੈਂਡ (15 ਜੂਨ) : ਐਨ ਜੈਡ ਪੰਜਾਬੀ ਨਿਊਜ ਬਿਊਰੋ: ਕਮਲਜੀਤ ਸਿੰਘ ਬੈਨੀਪਾਲ, ਚੈਅਰਪਰਸਨ ਸਿੱਖ ਹੈਰੀਟੇਜ ਸਕੂਲ, ਟਾਕਾਨੀਨੀ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜੱਦ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਗਹਿਰੇ ਮਿੱਤਰ ਭੁਪਿੰਦਰ ਸਿੰਘ ਬੈਨੀਪਾਲ ਦੇ ਅਕਾਲੇ ਚਲਾਣੇ ਦੀ ਖਬਰ ਦਾ ਪਤਾ ਲੱਗਾ।
ਭੁਪਿੰਦਰ ਸਿੰਘ ਜੀ ਬਹੁਤ ਹੀ ਨਿਸ਼ਕਾਮ ਅਤੇ ਨਿਸਵਾਰਥ ਸ਼ਖਸ਼ੀਅਤ ਦੇ ਮਾਲਕ ਸਨ। ਪਿੰਡ ਮਾਦਪੁਰ ਵਿੱਚ ਖਾਲਸਾ ਸਕੂਲ਼ ਨੂੰ ਆਪਣੇ ਨਿੱਜੀ ਖਰਚੇ ਤੇ ਚਲਾਉਂਦੇ ਰਹੇ।
ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਰਣਵੀਰ ਸਿੰਘ ਲਾਲੀ, ਵਾਈਸ ਪ੍ਰਧਾਨ ਮਨਜਿੰਦਰ ਸਿੰਘ ਬਾਸੀ, ਦਲਜੀਤ ਸਿੰਘ, ਸੈਕਟਰੀ ਰਜਿੰਦਰ ਸਿੰਘ, ਹਰਦੀਪ ਸਿੰਘ ਬਿੱਲੂ ਅਤੇ ਸਮੂਹ ਐਗਜੈਕਟਿਵ ਕਮੇਟੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।
ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।