ਮਨਿਸਟਰੀ ਅਾਫ ਸ਼ੋਸ਼ਲ ਡਵੈਲਪਮੈਂਟ ਦੇ ਮੁੱਖ ਪ੍ਰਬੰਧਕ ਵਲੋਂ ਅਸਤੀਫਾ…

0
174

ਅਾਕਲੈਂਡ (17 ਜੁਲਾਈ) : ਮਨਿਸਟਰੀ ਅਾਫ ਸ਼ੋਸ਼ਲ ਡਵੈਲਪਮੈਂਟ ਦੇ ਮੁੱਖ ਪ੍ਰਬੰਧਕ ਬ੍ਰੈਂਡਨ ਬੋਇਲ ਵਲੋਂ ਇਸ ਸਾਲ ਦੇ ਅੰਤ ਤੱਕ ਅਾਪਣੀ ਨੌਕਰੀ ਛੱਡਣ ਦੀ ਗੱਲ ਕਬੂਲੀ ਗਈ ਹੈ | ਇਸੇ ਦੇ ਚੱਲਦਿਅਾਂ ਸਟੇਟ ਸਰਵਿਸਜ਼ ਕਮੀਸ਼ਨ ਦੀ ਵੈੱਬਸਾਈਟ ਤੇ ਇੱਕ ਇਸ਼ਤਿਹਾਰ ਵੀ ਇਸ ਨੌਕਰੀ ਲਈ ਦੇਖਿਅਾ ਜਾ ਚੁੱਕਾ ਹੈ ਅਤੇ ਬਿਨੈਕਾਰਾਂ ਦੀਅਾਂ ਅਰਜੀਅਾਂ 8 ਅਗਸਤ ਤੱਕ ਖੁੱਲੀਅਾਂ ਰਹਿਣਗੀਅਾਂ |
ਦੱਸਣਯੋਗ ਹੈ ਕਿ ਬ੍ਰੈਂਡਨ 2011 ਤੋਂ ਇਸ ਪਦ ਤੇ ਅਾਪਣੀਅਾਂ ਸੇਵਾਂਵਾਂ ਦੇ ਰਹੇ ਹਨ | ਪਹਿਲਾਂ 5 ਸਾਲ ਦੇ ਸਮੇਂ ਲਈ ਇਸ ਅਹੁੱਦੇ ਲਈ ਚੁਣੇ ਗਏ ਸਨ ਅਤੇ ਸਤੰਬਰ 2017 ਵਿੱਚ ਦੁਬਾਰਾ ਤੋਂ ੳੁਨਾਂ ਨੂੰ ਚੁਣਿਅਾ ਗਿਅਾ ਸੀ | 
ਮਨਿਸਟਰੀ ਅਾਫ ਸ਼ੋਸ਼ਲ ਡਵੈਲਪਮੈਂਟ ਵਿੱਚ ਮੁੱਖ ਪ੍ਰਬੰਧਕ ਦਾ ਅਹੁੱਦਾ ਜਨਤਕ ਸੇਵਾਂਵਾਂ ਵਿੱਚ ਬਹੁਤ ਹੀ ਵੱਡੇ ਪੱਧਰ ਅਤੇ ਬਹੁਤ ਹੀ ਜਿੰਮੇਵਾਰੀ ਵਾਲਾ ਹੈ | 
ਜਿਕਰਯੋਗ ਹੈ ਕਿ ਬ੍ਰੈਂਡਨ ਬੋਇਲ ਤੇ ਕਾਰਜਕਾਰੀ ਪ੍ਰਧਾਨ ਮੰਤਰੀ ਵੀਨਸਟਨ ਪੀਟਰਜ਼ ਵਲੋਂ ਧੋਖਾਧੜੀ ਮਾਮਲੇ ਵਿੱਚ ਕਥਿਤ ਪ੍ਰਾਈਵੇਸੀ ਬਰੀਚ ਦੇ ਚੱਲਦਿਅਾਂ ਕਾਨੂੰਨੀ ਰੂਪ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ |