ਮਨਿਸਟਰ ਫਾਰ ਵੂਮੈਨ ਜੂਲੀ ਐਨ ਜੈਂਟਰ ਬੱਚੇ ਨੂੰ ਜਨਮ ਦੇਣ ਲਈ ਸਾਈਕਲ ਤੇ ਪੁੱਜੀ ਹਸਪਤਾਲ 

0
103

ਆਕਲੈਂਡ (19 ਅਗਸਤ): 39 ਸਾਲਾ ਗਰੀਨ ਪਾਰਟੀ ਦੀ ਐਮ ਪੀ, ਮਨਿਸਟਰ ਫਾਰ ਵੂਮੈਨ ਅਤੇ ਅਸੋਸੀਏਸਟ ਮਨਿਸਟਰ ਹੈਲਥ ਅਤੇ ਟ੍ਰਾਂਸਪੋਰਟ ਅੱਜ ਆਕਲੈਂਡ ਹਸਪਤਾਲ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਪੁੱਜ ਗਏ ਹਨ। ਦੱਸਣਯੋਗ ਹੈ ਕਿ ਉਹ ਆਪਣੇ ਪਾਰਟਨਰ ਪੀਟਰ ਨਨਜ ਨਾਲ ਸਾਈਕਲ ਦੀ ਸਵਾਰੀ ਕਰਦੇ ਹੋਏ ਹਸਪਤਾਲ ਪੁੱਜੇ।

ਸਾਈਕਲ ਤੇ ਸਵਾਰ ਹੋਕੇ ਹਸਪਤਾਲ ਜਾਣ ਦਾ ਕਾਰਨ ਉਨ੍ਹਾਂ ਦੱਸਿਆ ਕਿ ਸਪੋਰਟ ਸਟਾਫ ਲਈ ਕਾਰ ਵਿੱਚ ਜਿਆਦਾ ਜਗ੍ਹਾ ਨਹੀਂ ਸੀ, ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਇਸ ਸਮੇਂ ਦਾ ਭਰਪੂਰ ਆਨੰਦ ਮਾਣਿਆ।

ਕਾਬਿਲੈਗੌਰ ਹੈ ਕਿ ਜੂਲੀ ਇਸ ਵੇਲੇ 42 ਹਫਤਿਆਂ ਦੇ ਗਰਭਵਤੀ ਹਨ ਅਤੇ ਤੀਸਰੀ ਵਾਰ ਗਰਭਵਤੀ ਹੋਏ ਹਨ ਪਰ ਕਿਸੇ ਕਾਰਨਾ ਦੇ ਚਲਦਿਆਂ ਪਹਿਲਾਂ ਦੋ ਵਾਰ ਉਨ੍ਹਾਂ ਦਾ ਗਰਭਪਾਤ ਹੋ ਗਿਆ ਸੀ।