ਮਸ਼ਹੂਰ ਨੋਇਲ ਲਿਮਿੰਗ ਰੀਟੇਲ ਸਟੋਰ ਗ੍ਰਾਹਕਾਂ ਨੂੰ ਗੁੰਮਰਾਹ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ…

0
115

 
ਅਾਕਲੈਂਡ (25 ਅਗਸਤ) : ਟੈਕਨੋਲੋਜੀ ਅਤੇ ਹੋਰ ਕੋਈ ਸਮਾਨ ਵੇਚਣ ਵਾਲੀ ਰਿਟੇਲ ਕੰਪਨੀ ਨੋਇਲ ਲਿਮਿੰਗ ਨੂੰ ਕਾਮਰਸ ਕਮਿਸ਼ਨ ਦੀ ਕੀਤੀ ਛਾਣਬੀਣ ਤੋਂ ਬਾਅਦ ਦੋਸ਼ੀ ਕਰਾਰ ਦਿੱਤਾ ਗਿਅਾ ਹੈ | 
ਦੱਸਣਯੋਗ ਹੈ ਕਿ ਨੋਇਲ ਲਿਮਿੰਗ ਵੇਅਰ ਹਾੳੂਸ ਲਿਮਟਿਡ ਗਰੁੱਪ ਦੀ ਹੀ ਇੱਕ ਕੰਪਨੀ ਹੈ | ਗ੍ਰਾਹਕਾਂ ਵਲੋਂ ਆਈਅਾਂ ਕਈ ਸ਼ਿਕਾਇਤਾਂ ਤੋਂ ਬਾਅਦ ਕਾਮਰਸ ਕਮਿਸ਼ਨ ਵਲੋਂ ਇਸ ਵਿਰੁੱਧ ਕਾਰਵਾਈ ਅਾਰੰਭੀ ਗਈ ਸੀ ਅਤੇ ਕਾਫੀ ਲੰਬੀ ਚੱਲੀ ਕਾਰਵਾਈ ਤੋਂ ਬਾਅਦ ਇਸਨੂੰ ਦੋਸ਼ੀ ਪਾਇਅਾ ਗਿਅਾ ਹੈ ਅਤੇ ਇਸ ਸਾਲ ਦੇ ਅੰਤ ਤੱਕ ਅਾਕਲੈਂਡ ਅਦਾਲਤ ਵਲੋਂ ਕੰਪਨੀ ਨੂੰ ਸਜਾ ਸੁਣਾਈ ਜਾਵੇਗੀ | 
ਕੰਪਨੀ ਤੇ ਲੱਗੇ ਦੋਸ਼ਾਂ ਤਹਿਤ ਗ੍ਰਾਹਕਾਂ ਨੂੰ ਗੁੰਮਰਾਹ ਕਰਨ ਅਤੇ ੳੁਨਾਂ ਦੇ ਖ੍ਰੀਦੇ ਸਮਾਨ ਦੇ ਗਰੰਟੀ ਨਾ ਦੇਣ ਵਰਗੇ ਕਾਨੂੰਨ ਦੀ ਅਣਦੇਖੀ ਦੇ ਮਾਮਲੇ ਸਾਹਮਣੇ ਅਾਏ ਸਨ | ਇਹ ਸ਼ਿਕਾਇਤਾਂ ਸਤੰਬਰ 2015 ਤੋਂ ਜਨਵਰੀ 2017 ਦੇ ਵਿਚਕਾਰ ਸਾਹਮਣੇ ਅਾਈਅਾਂ ਸਨ | ਜਿਸ ਵਿੱਚ ਕਈ ਗ੍ਰਾਹਕਾਂ ਵਲੋਂ ਮੋਬਾਈਲ ਫੋਨ, ਲੈਪਟੋਪ ਅਤੇ ਹੋਰ ਘਰੇਲੂ ਸਮਾਨ ਖ੍ਰੀਦਿਅਾ ਗਿਅਾ ਸੀ |