ਮਹਾਂਮਾਰੀ ਦੀ ਤਰਾਂ ਫੈਲ ਰਹੀ ਨਿੳੂਜ਼ੀਲੈਂਡ ਦੇ ਬੱਚਿਅਾਂ ਵਿੱਚ ਅੱਖਾਂ ਦੀ ਮਾਇਓਪੀਅਾ ਦੀ ਬਿਮਾਰੀ…

0
312

ਅਾਕਲੈਂਡ (29 ਜੁਲਾਈ) : 8 ਸਾਲਾ ਬੈਲਾ ਰੇਂਸਡ ਜੋ ਕਿ ਚਾਰ ਸਾਲਾਂ ਦੀ ੳੁਮਰ ਤੋਂ ਨਿਗਾਹ ਦੀ ਅੈਨਕ ਲਗਾੳੁਂਦੀ ਅਾ ਰਹੀ ਹੈ | ੳੁਸਨੂੰ ਮਾਇਓਪੀਅਾ ਨਾਮ ਦੀ ਬਿਮਾਰੀ ਹੈ ਅਤੇ ਜੇਕਰ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਅਾਈਬਾਲ ਪੂਰੀ ਤਰਾਂ ਫੈਲ ਜਾਂਦੀ ਹੈ ਅਤੇ ਰੈਟੀਨਾ ਪੂਰੀ ਤਰਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ | ਜਿਸ ਨਾਲ ਬੱਚਾ ਪੂਰੀ ਤਰਾਂ ਅੰਨਾਂ ਵੀ ਹੋ ਸਕਦਾ ਹੈ |
ਬੈਲਾ ਦੇ ਮਾਮਲੇ ਵਿੱਚ ਇਸ ਕਰਕੇ ਬਚਾ ਹੋ ਗਿਅਾ ਕਿੳੁਕਿ ਸਮੇਂ ਰਹਿੰਦਿਅਾਂ ੳੁਸਦੀ ਬਿਮਾਰੀ ਦਾ ਪਤਾ ਲੱਗ ਗਿਅਾ ਅਤੇ ੳੁਹ ਅਾਪਣੀਅਾਂ ਜਰੂਰੀ ਦਵਾਈਅਾਂ ਦੀ ਮੱਦਦ ਨਾਲ ਅਾਪਣਾ ਇਲਾਜ ਕਰਵਾ ਰਹੀ ਹੈ | 
ਇਥੇ ਇਹ ਵੀ ਜਿਕਰਯੋਗ ਹੈ ਕਿ ਸਿਰਫ ਬੈਲਾ ਹੀ ਨਹੀਂ ਬਲਕਿ ਹਜ਼ਾਰਾਂ ਨਿੳੂਜ਼ੀਲੈਂਡ ਦੇ ਬੱਚਿਅਾਂ ਵਿੱਚ ਇਹ ਮਹਾਂਮਾਰੀ ਦੀ ਤਰਾਂ ਫੈਲ ਰਹੀ ਹੈ | ਇਸ ਗੱਲ ਦੀ ਜਾਣਕਾਰੀ ਵੈਲਿੰਗਟਨ ਦੇ ਅੱਖਾਂ ਦੇ ਮਾਹਿਰ ਡਾ. ਅੈਂਡ੍ਰੀੳੂ ਸੈਂਗਸਟਨ ਨੇ ਦਿੱਤੀ | ੳੁਨਾਂ ਦੱਸਿਅਾ ਕਿ ਇਸ ਬਿਮਾਰੀ ਦਾ ਕਾਰਨ ਜਿਅਾਦਾ ਕੰਪਿੳੂਟਰ, ਮੋਬਾਈਲ ਫੋਨ ਅਾਦਿ ਵਰਤੋ ਹੈ | ੳੁਨਾਂ ਕਿਹਾ ਕਿ ਹੁਣ ਤਾਂ ਬੱਚਿਅਾਂ ਦੇ ਸਕੂਲਾਂ ਵਿੱਚ ਵੀ ਡਿਜੀਟਲ ਕਲਾਸਾਂ ਲੱਗਦੀਅਾਂ ਹਨ, ਜਿਸਦੇ ਚੱਲਦੇ ਬੱਚਿਅਾਂ ਦੀ ਨਿਗਾਹ ਤੇ ਕਾਫੀ ਦਬਾਅ ਪੈਂਦਾ ਹੈ ਅਤੇ ਇਹ ਬਿਮਾਰੀ ਲਗਾਤਾਰ ਵੱਧਦੀ ਜਾ ਰਹੀ ਹੈ | 
ਇਸ ਬਿਮਾਰੀ ਦਾ ਹੱਲ ਸਿਰਫ ਇਕੋ-ਇੱਕ ਹੈ ਕਿ ਮਾਪਿਅਾਂ ਨੂੰ ਬੱਚਿਅਾਂ ਪ੍ਰਤੀ ਚੋਕਸੀ ਵਰਤਣੀ ਚਾਹੀਦੀ ਹੈ ਅਤੇ ਬੱਚਿਅਾਂ ਨੂੰ ਕੰਪਿੳੂਟਰ, ਮੋਬਾਈਲ ਫੋਨ ਅਾਦਿ ਤੋਂ ਵੀ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ |
 ਇਥੇ ਦੱਸਣਯੋਗ ਹੈ ਕਿ ਪੂਰੀ ਦੁਨੀਅਾਂ ਵਿੱਚ 1 ਕਰੋੜ ਤੋਂ ਜਿਅਾਦਾ ਬੱਚੇ ਮਾਇਓਪੀਅਾ ਦਾ ਸ਼ਿਕਾਰ ਹਨ |