ਮਹਿਲਾਂਵਾਂ ਦੇ ਹੱਕਾਂ ਦੀ ਰਾਖੀ ਨੂੰ ਲੈ ਕੇ ਨਿਊਜ਼ੀਲੈਂਡ ਪੱਛੜਿਆ ਗੁਆਂਢੀ ਮੁਲਕ ਆਸਟ੍ਰੇਲੀਆ ਤੋਂ…

0
125

ਦੁਨੀਆ ਭਰ ਦੇ ਦੇਸ਼ਾਂ ਵਿੱਚ ਪੁੱਜਾ 36ਵੇਂ ਨੰਬਰ ਤੇ…
ਆਕਲੈਂਡ (2 ਮਾਰਚ) : ਵਰਲਡ ਬੈਂਕ ਦੀ ਵੂਮੈਨ ਬਿਜਨਸ ਲਾਅ ਦੀ 2019 ਦੀ ਤਾਜਾ ਜਾਰੀ ਹੋਈ ਰਿਪੋਰਟ ਅਨੁਸਾਰ ਮਹਿਲਾਂਵਾਂ ਦੇ ਬਰਾਬਰੀ ਦੇ ਹੱਕਾਂ ਨੂੰ ਲੈ ਕੇ ਨਿਊਜ਼ੀਲੈਂਡ ਦੁਨੀਆ ਭਰ ਦੇ ਦੇਸ਼ਾਂ ਵਿਚੋਂ 36ਵੇਂ ਨੰਬਰ ਤੇ ਆਇਆ ਹੈ | 
ਇਸ ਦੌੜ ਵਿੱਚ ਇਹ ਆਸਟ੍ਰੇਲੀਆ ਤੋਂ ਵੀ ਪੱਛੜ ਗਿਆ ਹੈ | ਆਸਟ੍ਰੇਲੀਆ ਦੀ ਸੂਚੀ ਵਿੱਚ 16ਵੇਂ ਨੰਬਰ ਤੇ ਆਇਆ ਹੈ |
ਇੰਨਾਂ ਹੀ ਨਹੀਂ ਇਸ ਮਾਮਲੇ ਵਿੱਚ 6 ਹੀ ਦੇਸ਼ ਮਹਿਲਾਂਵਾਂ ਨੂੰ ਪੁਰਖਾਂ ਦੇ ਬਰਾਬਰ ਗਿਣ ਸਕੇ ਹਨ | ਇਹ ਦੇਸ਼ ਹਨ, ਬੈਲਜੀਅਮ, ਡੈਨਮਾਰਕ, ਫ੍ਰਾਂਸ, ਲਾਤਵੀਆ, ਲਕਸਮਬਰਗ ਅਤੇ ਸਵੀਡਨ  | 
ਹੈਰਾਨੀਜਨਕ ਢੰਗ ਨਾਲ ਸਾਉਦੀ ਅਰਬ ਇਸ ਸੂਚੀ ਵਿੱਚ ਸਭ ਤੋਂ ਹੇਠਾਂ ਹੈ |