ਮਾਲਵਾ ਸਪੋਰਟਸ ਅੈਂਡ ਕਲਚਰਲ ਕਲੱਬ ਵਲੋਂ ਕਰਵਾਇਅਾ ਗਿਅਾ ਕਬੱਡੀ ਟੂਰਨਾਮੈਂਟ…

0
213

ਅਾਕਲੈਂਡ (1 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਮਾਲਵਾ ਸਪੋਰਟਸ ਅੈਂਡ ਕਲਚਰਲ ਵਲੋਂ ਬੀਤੇ ਅੈਤਵਾਰ ਕਬੱਡੀ ਟੂਰਨਾਮੈਂਟ ਕਰਵਾਇਅਾ ਗਿਅਾ | ਜਿਸ ਵਿੱਚ ਨਿੳੂਜ਼ੀਲੈਂਡ ਕਬੱਡੀ ਫੈਡਰੇਸ਼ਨ ਦੀਅਾਂ ਟੀਮਾਂ ਵਲੋਂ ਵੀ ਭਾਗ ਲਿਅਾ ਗਿਅਾ | ਜਿਸ ਵਿੱਚ ਪਹਿਲਾ ਮੈਚ ਪੰਜਾਬ ਕੇਸਰੀ ਸਪੋਰਟਸ ਕਲੱਬ (29) ਅਤੇ ਬੇਅ ਅਾਫ ਪਲੈਂਟੀ (21) ਸਪੋਰਟਸ ਕਲੱਬ ਨਾਲ ਕਰਵਾਇਅਾ ਗਿਅਾ |ਜਿਸ ਵਿੱਚ ਪੰਜਾਬ ਕੇਸਰੀ ਦੀ ਟੀਮ ਜੇਤੂ ਰਹੀ ਇਸ ਤੋ ਬਾਅਦ 
ਦੂਜਾ ਮੁਕਾਬਲਾ ਚੜਦੀ ਕਲਾ ਸਪੋਰਟਸ ਕਲੱਬ ਪਾਪਾਮੋਅਾ (14) ਅਤੇ ਮੇਜਬਾਨ ਟੀਮ  ਮਾਲਵਾ ਸਪੋਰਟਸ ਕਲੱਬ (36) ਦਾ ਕਰਵਾਇਅਾ ਗਿਅਾ | ਜਿਸ ਵਿੱਚ ਮੇਜਬਾਨ ਟੀਮ  ਮਾਲਵਾ ਸਪੋਰਟਸ ਕਲੱਬ ਜੇਤੂ ਰਿਹਾ | ਤੀਸਰਾ ਮੁਕਾਬਲਾ ਚੜਦੀ ਕਲਾ ਸਪੋਰਟਸ ਕਲੱਬ ਪਾਪਾਮੋਅਾ (23) ਅਤੇ ਪੰਜਾਬ ਕੇਸਰੀ (31) ਵਿਚਕਾਰ ਹੋਇਅਾ | ਜਿਸ ਵਿੱਚ ਪੰਜਾਬ ਕੇਸਰੀ ਨੇ ਪਾਪਾਮੋਆ ਨੂੰ ਹਰਾ ਕੇ ਜਿੱਤ ਦਰਜ ਕੀਤੀ  |  ਜਿਸ ਤੋਂ ਬਆਦ ਫਾਈਨਲ ਮੁਕਾਬਲਾ ਮਾਲਵਾ ਸਪੋਰਟਸ ਕਲੱਬ (34) ਅਤੇ ਪੰਜਾਬ ਕੇਸਰੀ ਸਪੋਰਟਸ(20) ਕਲੱਬ ਵਿਚਕਾਰ ਕਰਵਾਇਅਾ ਗਿਅਾ | ਜਿਸ ਚ ਮੇਜਬਾਨ ਟੀਮ   ਮਾਲਵਾ ਸਪੋਟਸ ਕਲੱਬ ਜੇਤੂ ਰਿਹਾ ਜਿਸ ਵਿੱਚ ਜੇਤੂ ਟੀਮ ਨੂੰ $2100 ਅਤੇ ਦੂਸਰੇ ਨੰਬਰ ਤੇ ਅਾੳੁਣ ਵਾਲੀ ਟੀਮ ਨੂੰ $1800 ਨਾਲ ਸਨਮਾਨਿਤ ਕੀਤਾ ਗਿਅਾ ਅਤੇ ਨਾਲ ਕੱਪ ਦਿੱਤੇ ਗਏ |
ਇਸ ਮੌਕੇ ਚੰਗਾ ਜਾਫੀ ਜੀਤ ਕੋਟਲੀ ਨੂੰ $200 ਅਤੇ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਅਾ | ਇਸਦੇ ਨਾਲ ਹੀ ਚੰਗਾ ਰੇਡਰ ਲਾਲਾ ਬਰਨਾਲਾ ਅਤੇ ਜੁਗਰਾਜ ਭੀਮ ਨੂੰ ਸਾਝੇ ਰੂਪ ਚ $200 ਅਤੇ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਅਾ |
ਇਸਦੇ ਨਾਲ ਹੀ ਕੁੜੀਅਾਂ ਦਾ ਸ਼ੋਅ ਮੈਚ ਤਾਰਾ ਸਿੰਘ ਬੈਂਸ ਦੀ ਟੀਮ(27) ਅਤੇ ਜਗਦੇਵ ਸਿੰਘ ਪੰਨੂ ਦੀ ਟੀਮ (21)ਵਿਚਕਾਰ ਖੇਡਿਅਾ ਗਿਅਾ | ਜਿਸ ਵਿੱਚ ਤਾਰਾ ਸਿੰਘ ਬੈਂਸ ਦੀ ਟੀਮ ਜੇਤੂ ਰਹੀ |
ਇਸਦੇ ਨਾਲ ਹੀ ਵਾਲੀਬਾਲ ਦੇ ਮੁਕਾਬਲੇ ਵੀ ਕਰਵਾਏ ਗਏ | ਜਿਸ ਵਿੱਚ ਫਾਈਨਲ ਮੁਕਾਬਲਾ ਕਲਗੀਧਰ ਲਾਇਨਸ-ਏ ਅਤੇ ਕਲਗੀਧਰ ਲਾਇਨਸ-ਬੀ ਵਿਚਕਾਰ ਕਰਵਾਇਅਾ ਗਿਅਾ | ਜਿਸ ਵਿੱਚ ਕਲਗੀਧਰ ਲਾਇਨਸ-ਏ ਜੇਤੂ ਰਹੀ ਅਤੇ ੳੁਸਨੂੰ $800 ਦੇ ਕੇ ਸਨਮਾਨਿਤ ਕੀਤਾ ਗਿਅਾ ਅਤੇ ਕੱਪ ਵੀ ਦਿੱਤਾ ਗਿਅਾ | ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਕਲਗੀਧਰ ਲਾਇਨਸ-ਬੀ ਨੂੰ ਵੀ $600 ਦੇ ਕੇ ਸਨਮਾਨਿਤ ਕੀਤਾ ਗਿਅਾ |
ਜਿਸ ਤੋਂ ਬਾਅਦ ਮਹਿਲਾਂਵਾਂ ਦੀ ਮਿੳੂਜ਼ੀਕਲ ਚੇਅਰ ਮੁਕਾਬਲਾ ਕਰਵਾਇਅਾ ਗਿਅਾ, ਜਿਸ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੀ ਬੀਬੀ ਨੂੰ $250 ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਬੀਬੀ ਨੂੰ $100 ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਬੀਬੀ ਨੂੰ ₹50 ਦੇ ਕੇ ਸਨਮਾਨਿਤ ਕੀਤਾ ਗਿਅਾ |
ਇਸ ਤੋਂ ਇਲਾਵਾ ਬਜੁਰਗਾਂ ਦੀਅਾਂ 50 ਸਾਲ ਤੋਂ ੳੁਪਰ ਦੋੜਾਂ ਵੀ ਕਰਵਾਈਅਾਂ ਗਈਅਾਂ ਸਨ | ਜਿਸ ਵਿੱਚ ਪਹਿਲੇ 3 ਸਥਾਨਾਂ ਤੇ ਰਹਿਣ ਵਾਲੇ ਬਜੁਰਗਾਂ ਨੂੰ $150 ਨਾਲ ਸਨਮਾਨਿਤ ਕੀਤਾ ਗਿਅਾ |  ਇਸਦੇ ਨਾਲ ਹੀ ਬੱਚਿਅਾਂ ਦੀਅਾਂ ਦੋੜਾਂ ਕਰਵਾਈਅਾਂ ਗਈਅਾਂ ਸਨ, ਜਿਸ ਵਿੱਚ ਜੇਤੂ ਬੱਚਿਅਾਂ ਨੂੰ ਸਨਮਾਨਿਤ ਕੀਤਾ ਗਿਅਾ | ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਦਾ ਸਮੂਹ ਪ੍ਰਬੰਧ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਅਾ | ਇਸਦੇ ਨਾਲ ਹੀ ਮਾਲਵਾ ਸਪੋਰਟਸ ਕਲੱਬ ਵਲੋਂ ਦਲਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਅਾ | 
ਕਲੱਬ ਦੇ ਪ੍ਰਧਾਨ ਨੇ ਅੈਨਜ਼ੈਡ ਪੰਜਾਬੀ ਨਿੳੂਜ਼ ਨਾਲ ਗੱਲਬਾਤ ਕਰਦਿਅਾਂ ਦੱਸਿਅਾ ਕਿ ਸੁਪਰੀਮ ਸਿੱਖ ਸੁਸਾਇਟੀ ਦੀ ਸਹਾਇਤਾ ਨਾਲ ਇਹ ਟੂਰਨਾਮੈਂਟ ਨੇਪਰੇ ਚੜਿਅਾ | ਇਸ ਲਈ ਅਸੀਂ ਸਮੂਹ ਦਰਸ਼ਕਾਂ, ਪ੍ਰਬੰਧਕਾਂ ਅਾਦਿ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਅਤੇ ਜਲਦ ਹੀ ਅਸੀਂ ਹੋਰ ਮੈਚ ਦੀ ਸੂਚੀ ਲੈ ਕੇ ਪੇਸ਼ ਹੋਵਾਂਗੇ