ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੇ ਅਹੁਦੇਦਾਰਾਂ ਨੇ ਸੰਭਾਲੀਆਂ ਜ਼ਿੰਮੇਵਾਰੀਆਂ

0
250

ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੇ ਅਹੁਦੇਦਾਰਾਂ ਨੇ ਸੰਭਾਲੀਆਂ ਜ਼ਿੰਮੇਵਾਰੀਆਂ
ਜਗਦੀਪ ਸਿੰਘ ਵੜੈਚ ਬਣੇ ਪ੍ਰਧਾਨ ਅਤੇ ਕਮਲ ਤੱਖਰ ਉੱਪ ਪ੍ਰਧਾਨ
ਆਕਲੈਂਡ, 4 ਅਗਸਤ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ)
"ਖੇਡਾਂ ਆਪਸੀ ਪਿਆਰ 'ਤੇ ਸਾਂਝ ਦੀਆਂ ਪ੍ਰਤੀਕ ਹਨ, ਜਿਨ੍ਹਾਂ ਨੂੰ ਪ੍ਰਫੁਲੱਤ ਕਰਨ ਲਈ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਹਮੇਸ਼ਾਂ ਯਤਨਸ਼ੀਲ ਰਹੇਗਾ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਜਗਦੀਪ ਸਿੰਘ ਵੜੈਚ ਨੇ ਚੋਣ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਸਾਲ 2008 'ਚ ਇਸ ਕਲੱਬ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਨਵੀਂ ਪੀੜ੍ਹੀ ਨੂੰ ਖੇਡ ਮੈਦਾਨਾਂ ਅਤੇ ਆਪਣੇ ਵਿਰਸੇ ਨਾਲ ਜੋੜ ਕੇ ਰੱਖਿਆ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਕਲੱਬ ਦੇ ਹਰ ਕੰਮ ਨੂੰ ਸਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਨਰਲ ਮੀਟਿੰਗ ਦੌਰਾਨ ਅੱਠ ਮੈਂਬਰੀ ਕਮੇਟੀ (2019-20) ਤੋਂ ਇਲਾਵਾ ਇਕ ਪੰਜ ਮੈਂਬਰੀ ਐਗਜ਼ੈਕਟਿਕ ਕਮੇਟੀ ਅਤੇ ਇੱਕ ਪੰਜ ਮੈਂਬਰੀ ਅਨੁਸ਼ਾਸਨ ਕਮੇਟੀ ਬਣਾਈ ਗਈ ਹੈ।
ਅੱਠ ਮੈਂਬਰੀ ਕਮੇਟੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਪ੍ਰਧਾਨ : ਜਗਦੀਪ ਸਿੰਘ ਵੜੈਚ
ਉੱਪ ਪ੍ਰਧਾਨ : ਕਮਲ ਤੱਖੜ
ਸੈਕਟਰੀ : ਜਗਜੀਤ ਸਿੰਘ
ਡਿਪਟੀ ਸੈਕਟਰੀ : ਅਮਨ ਬਰਾੜ
ਖ਼ਜ਼ਾਨਚੀ : ਗੁਰਪ੍ਰੀਤ ਗੈਰੀ ਬਰਾੜ
ਸਪੋਰਟਸ ਸੈਕਟਰੀ : ਗੁਰਭੇਜ ਸਿੰਘ ਅਤੇ ਗੁਰਚੇਤ ਸਵੱਦੀ 
ਕਲਚਰਲ ਸੈਕਟਰੀ : ਗੁਰਿੰਦਰ ਧਾਲੀਵਾਲ 
ਆਡੀਟਰ : ਸੁਖਪ੍ਰੀਤ ਗੱਗੂ

ਐਗਜ਼ੈਕਟਿਵ ਮੈਂਬਰਜ 
ਹਰਜਿੰਦਰ ਸਿੰਘ ਮਾਨ
ਮਨਪਾਲ ਸਿੰਘ
ਮਨਪ੍ਰੀਤ ਸਿੰਘ 
ਪ੍ਰੀਤਮ ਸਿੰਘ ਬੱਧਣੀ
ਜੱਸਾ ਸਿੰਘ 

ਅਨੁਸ਼ਾਸ਼ਨੀ ਕਮੇਟੀ : 
ਹਰਬੰਤ ਸਿੰਘ ਗਰੇਵਾਲ
ਝਿਰਮਿਲ ਸਿੰਘ
ਸੁਖਪਾਲ ਸਿੰਘ ਕੁੱਕੂ ਮਾਨ
ਪਰਮਿੰਦਰ ਤੱਖੜ
ਜਗਦੇਵ ਸਿੰਘ ਜੱਗੀ ਰਾਮੂਵਾਲੀਆ

ਮੀਟਿੰਗ 'ਚ ਚੁਣੇ ਗਏ ਉਕਤ ਅਹੁਦੇਦਾਰਾਂ ਤੋਂ ਇਲਾਵਾ ਕਲੱਬ ਦੇ ਹੋਰ ਮੈਂਬਰ ਦੀਪਾ ਬਰਾੜ, ਸੁਖਵਿੰਦਰ ਸਿੰਘ ਕਾਕੂ ਭੇਖਾ,  ਹਰਜਿੰਦਰ ਸਿੰਘ ਗੋਪਲ, ਗੁਰਪ੍ਰੀਤ ਸਿੰਘ ਬਘੇਲਾ, ਪ੍ਰੀਤਮ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਹੈਪੀ,  ਹੈਰੀ ਮੁੱਦਕੀ, ਅਮਨ ਬਰਾੜ, ਮਨਪ੍ਰੀਤ ਰਾਮੂਵਾਲੀਆ, ਜਗਜੀਤ ਸਿੰਘ ਸਿੱਧੂ, ਹਰਜਿੰਦਰ ਧਾਲੀਵਾਲ, ਪਾਲ ਸਿੰਘ ਰਣੀਆ ਅਤੇ ਦਵਿੰਦਰ ਗਿੱਲ ਹਾਜ਼ਰ ਸਨ।