ਮਾਸਟਰਟਨ ਵਿੱਚ 2 ਜਹਾਜਾਂ ਦੀ ਆਪਸ ਵਿੱਚ ਟੱਕਰ, 2 ਦੀ ਮੌਤ…

0
168

ਆਕਲੈਂਡ (16 ਜੂਨ, ਹਰਪ੍ਰੀਤ ਸਿੰਘ) : ਅੱਜ ਸਵੇਰੇ ਮਾਸਟਰਟਨ ਵਿੱਚ 2 ਜਹਾਜਾਂ ਦੀ ਆਪਸੀ ਟੱਕਰ ਵਿੱਚ 2 ਪਾਈਲਟਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ | 
ਹਾਦਸਾ ਤਕਰੀਬਨ 11 ਵਜੇ ਦੇ ਕਰੀਬ ਹੂਡ ਏਰੋਡ੍ਰੋਮ ਨਜ਼ਦੀਕ ਵਾਪਰਿਆ | ਮੌਕੇ 'ਤੇ ਐਂਮਰਜੈਂਸੀ ਸਰਵਿਸ ਨੂੰ ਬੁਲਾਇਆ ਗਿਆ |
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਕਾਈ ਡਾਈਵ ਵੈਲਿੰਗਟਨ ਨੇ ਦੱਸਿਆ ਕਿ ਇਕ ਜਹਾਜ ਵਾਇਰੀਰਾਪਾ ਏਰੋ ਕਲੱਬ ਦਾ ਸੀ ਅਤੇ ਦੂਸਰੇ ਜਹਾਜ ਨੂੰ 2 ਸਾਲ ਦੇ ਅਨੁਭਵ ਵਾਲਾ ਪਾਇਲਟ ਚਲਾ ਰਿਹਾ ਸੀ | 
ਜਿਕਰਯੋਗ ਹੈ ਕਿ ਹਾਦਸਾ ਬੇਕਾਬੂ ਹੋਏ ਏਅਰਕ੍ਰਾਫਟ ਦੇ ਕਾਰਨ ਵਾਪਰਿਆ, ਜਦੋਂ ਦੋਨੋਂ ਜਹਾਜ ਆਪਣੇ ਰਨਵੇਅ 'ਤੇ ਉਤਰਨ ਦੀ ਤਿਆਰੀ ਵਿੱਚ ਸਨ | 
ਵਾਇਰੀਰਾਪਾ ਏਰੋ ਕਲੱਬ ਦੇ ਚੀਫ ਫਲਾਇੰਗ ਇੰਸਟ੍ਰਕਟਰ ਰੋਬਰਟ  ਥਰਸਟਨ ਦਾ ਕਹਿਣਾ ਹੈ ਕਿ ਵਾਇਰੀਰਾਪਾ ਏਰੋ ਕਲੱਬ ਦਾ ਜਹਾਜ 2 ਸੀਟਾਂ ਵਾਲਾ ਸੀ | ਸਿਵਲ ਏਵੀਏਸ਼ਣ ਅਥਾਰਟੀ ਵਲੋਂ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ |