ਮਾਹਿਰਾਂ ਦੀ ਭਵਿੱਖਬਾਣੀ, ਆਕਲੈਂਡ ਵਿੱਚ ਜਲਦ ਹੀ ਡਿੱਗ ਸਕਦੇ ਹਨ ਘਰਾਂ ਦੇ ਮੁੱਲ 

0
91

ਆਕਲੈਂਡ (2 ਜੂਨ, ਹਰਪ੍ਰੀਤ ਸਿੰਘ): ਪਿਛਲੇ ਇੱਕ ਦਹਾਕੇ ਵਿੱਚ ਜੋ ਨਹੀਂ ਹੋਇਆ, ਉਹ ਆਉਂਦੇ ਇੱਕ ਸਾਲ ਵਿੱਚ ਹੋਣ ਦੀ ਭਵਿੱਖਬਾਣੀ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਏ ਐੱਸ ਬੀ ਦੇ ਤਾਜ਼ਾ ਹੋਏ ਹਾਊਸਿੰਗ ਕਾਨਫੀਡੈਂਸ ਸਰਵੇ ਅਨੁਸਾਰ ਆਉਂਦੇ ਸਿਰਫ਼ ਇੱਕ ਸਾਲ ਵਿੱਚ ਹੀ ਘਰਾਂ ਦੇ ਮੁੱਲ ਵਿੱਚ 12 ਪ੍ਰਤੀਸ਼ਤ ਤੱਕ ਕਟੌਤੀ ਦੇਖੀ ਜਾ ਸਕਦੀ ਹੈ। 

ਹਾਲਾਂਕਿ ਇਸ ਸਰਵੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਘਰ ਖਰੀਦਣ ਵਾਲਿਆਂ ਲਈ ਇਹ ਸੁਨਹਿਰਾ ਮੌਕਾ ਕਿਹਾ ਜਾ ਸਕਦਾ ਹੈ ਪਰ ਇਨਵੈਸਟਰਾਂ ਲਈ ਇਹ ਚੰਗੀ ਗੱਲ ਨਹੀਂ ਮੰਨੀ ਜਾ ਰਹੀ, ਕਿਉਂਕਿ ਇਸ ਨਾਲ ਹਾਊਸਿੰਗ ਮਾਰਕੀਟ ਨੂੰ ਕਈ ਮਿਲੀਅਨ ਡਾਲਰ ਦਾ ਘਾਟਾ ਦੇਖਣ ਨੂੰ ਮਿਲ ਸਕਦਾ ਹੈ।