ਮਾੜੀ ਹੋਈ ਅਾਕਲੈਂਡ ਦੇ ਟੈਕਸੀ ਡਰਾਈਵਰ ਨਾਲ, ਜਦੋਂ ਮੱਦਦ ਲੈਣ ਦੇ ਬਹਾਨੇ ਸ਼ਰਾਰਤੀ ਅਨਸਰ ੳੁਡਾ ਲੈ ਗਿਅਾ ਟੈਕਸੀ…

0
1158

ਅਾਕਲੈਂਡ (13 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਅਾਕਲੈਂਡ ਦੇ ਬ੍ਰਾੳੂਨ ਬੇਅ ਰੋਡ ਤੇ ਟੈਕਸੀ ਡਰਾਈਵਰ ਨੂੰ ਕਿਸੇ ਅਨਜਾਣ ਦੀ ਮੱਦਦ ਕਰਨਾ ੳੁਸ ਵੇਲੇ ਮਹਿੰਗਾ ਪਿਅਾ, ਜਦੋਂ ੳੁਹ ੳੁਸ ਲਈ ਡਿੱਗੀ ਵਿਚੋਂ ਪਾਣੀ ਦੀ ਬੋਤਲ ਲੈਣ ਲਈ ਗਿਅਾ | 
ਰਮੇਸ਼ ਕੁਮਾਰ (ਬਦਲਿਅਾ ਹੋਇਅਾ ਨਾਮ ) ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਅੱਧੀ ਰਾਤ ਦਾ ਵੇਲਾ ਸੀ, ਜਦੋਂ ਬ੍ਰਾੳੂਨ ਬੇਅ ਰੋਡ ਤੇ ਇੱਕ ਅਨਜਾਣ ਵਿਅਕਤੀ ਵਲੋਂ ਇਸ਼ਾਰਾ ਕੀਤਾ ਗਿਅਾ | ੳੁਸਨੇ ਸੋਚਿਅਾ ਕਿ ਸ਼ਾਇਦ ਕੋਈ ਗ੍ਰਾਹਕ ਹੋਵੇਗਾ, ਜਿਸਨੂੰ ਟੈਕਸੀ ਦੀ ਲੋੜ ਹੈ | ਪਰ ਜਦੋਂ ਰਾਕੇਸ਼ ੳੁਸ ਵਿਅਕਤੀ ਦੇ ਕੋਲ ਪੁੱਜਾ ਤਾਂ ੳੁਸਨੇ ਕਿਹਾ ਕਿ ਮੇਰੇ ਘਰ ਅੈਂਬੁਲੈਂਸ ਦੀ ਲੋੜ ਹੈ, ਕਿਰਪਾ ਕਰੇ ਅਾਪਣੇ ਮੋਬਾਇਲ ਤੋਂ ਅੈਂਬੁਲੈਂਸ ਨੂੰ ਫੋਨ ਕਰ ਦਿਓ | ਨਾਲ ਹੀ ੳੁਕਤ ਵਿਅਕਤੀ, ਇਹ ਕਹਿੰਦਿਅਾਂ ਰਾਕੇਸ਼ ਦੀ ਕਾਰ ਵਿੱਚ ਬੈਠ ਗਿਅਾ ਕਿ ੳੁਸਨੂੰ ਬਹੁਤ ਠੰਡ ਲੱਗ ਰਹੀ ਹੈ | 
ਰਾਕੇਸ਼ ਨੇ ਦਰਿਅਾ ਦਿਲੀਂ ਦਿਖਾੳੁਂਦਿਅਾਂ ਕਾਰ ਦੀ ਚਾਬੀ ਵਿੱਚ ਹੀ ਰਹਿਣ ਦਿੱਤੀ ਤਾਂ ਜੋ ਹੀਟਰ ਚੱਲਦਾ ਰਹੇ ਅਤੇ ੳੁਸਨੂੰ ਠੰਡ ਨਾ ਲੱਗੇ | ਫਿਰ ੳੁਕਤ ਵਿਅਕਤੀ ਵਲੋਂ ਰਾਕੇਸ਼ ਤੋਂ ਪੀਣ ਲਈ ਪਾਣੀ ਮੰਗਿਅਾ ਗਿਅਾ ਅਤੇ ਰਾਕੇਸ਼ ਡਿੱਗੀ ਵਿੱਚੋਂ ੳੁਸ ਲਈ ਪਾਣੀ ਲੈਣ ਗਿਅਾ |
ਇੰਨੇ ਨੂੰ ਹੀ ੳੁਕਤ ਵਿਅਕਤੀ ਗੱਡੀ ਦੀ ਅੱਗੇ ਵਾਲੀ ਸੀਟ ਤੇ ਅਾਇਅਾ ਅਤੇ ਕਾਰ ਭਜਾ ਕੇ ਲੈ ਗਿਅਾ | ਹਾਲਾਂਕਿ ਰਾਕੇਸ਼ ਵਲੋਂ ਕਾਰ ਪਿੱਛਾ ਕੀਤਾ ਗਿਅਾ ਅਤੇ ੳੁਹ ਕਾਰ ਭਜਾੳੁਣ ਵਿੱਚ ਸਫਲ ਹੋ ਗਿਅਾ | ਜਿਸ ਤੋਂ ਬਾਅਦ ਰਾਕੇਸ਼ ਵਲੋਂ ਮੌਕੇ ਤੇ ਪੁਲਿਸ ਬੁਲਾਇਅਾ ਗਿਅ ਅਤੇ ਪੁਲਿਸ ਵਲੋਂ ਅਲਰਟ ਜਾਰੀ ਕੀਤਾ ਗਿਅਾ | 
ਜਿਸ ਤੋਂ ਬਾਅਦ ਪੁਲਿਸ ਵਲੋਂ ੳੁਸਦਾ ਪਿੱਛਾ ਕਰਦਿਅਾਂ ੳੁਸਨੂੰ ਸਿਟੀ ਸੈਂਟਰ ਦੇ ਨਜ਼ਦੀਕੀ ਹਾਰਬਰ ਬ੍ਰਿਜ ਤੇ ਰੋਕਿਅਾ ਗਿਅਾ, ਪਰ ਇਸ ਸਭ ਦੌਰਾਨ ਰਮੇਸ਼ ਦੀ ਗੱਡੀ ਪੂਰੀ ਤਰਾਂ ਨੁਕਸਾਨੀ ਗਈ | ਰਮੇਸ਼ ਦੁਅਾਰਾ ਦਿੱਤੀ ਜਾਣਕਾਰੀ ਅਨੁਸਾਰ ੳੁਸਦੀ ਗੱਡੀ ਠੀਕ ਹੋਣ ਨੂੰ ਇੱਕ ਹਫਤਾ ਲੱਗ ਜਾਵੇਗਾ | ਅਾਪਣੇ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਹੋਰਨਾਂ ਡਰਾਈਵਰਾਂ ਨੂੰ ਵੀ ਸਚੇਤ ਰਹਿਣ ਦੀ ਬੇਨਤੀ ਕੀਤੀ ਹੈ |