ਮਿਡਲਮੌਰ ਹਸਪਤਾਲ ਵਿੱਚ ਘੱਟ ਰਹੀ ਸਟਾਫ ਮੈਂਬਰਾਂ ਅਤੇ ਮਰੀਜਾਂ ਲਈ ਬੈੱਡਾਂ ਦੀ ਗਿਣਤੀ ਬਣ ਰਹੀ ਸਿਰਦਰਦੀ… 

0
799

ਅਾਕਲੈਂਡ (27 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਅਾਕਲੈਂਡ ਦੇ ਮਿਡਲਮੌਰ ਡਾਕਟਰਾਂ ਦਾ ਮੰਨਣਾ ਹੈ ਕਿ ਹਸਪਤਾਲ ਨੂੰ ਕਾਫੀ ਲੰਬੇ ਸਮੇਂ ਤੋਂ ਅਣਗੋਲਿਅਾ ਕੀਤਾ ਜਾ ਰਿਹਾ ਹੈ | ਜਿਸਦੇ ਚੱਲਦੇ ਇਥੇ ਸਟਾਫ ਮੈਂਬਰਾਂ ਅਤੇ ਮਰੀਜਾਂ ਲਈ ਬੈੱਡਾਂ ਦੀ ਘਾਟ ਹੋ ਰਹੀ ਹੈ | 
ਇਸੇ ਦੇ ਚੱਲਦਿਅਾਂ ਮਿਡਲਮੌਰ ਹਸਪਤਾਲ ਦੇ 13 ਵੱਖੋ-ਵੱਖ ਡਿਪਾਰਟਮੈਂਟ ਦੇ ਮੁਖੀਅਾਂ ਵਲੋਂ ਹੈਲਥ ਮਨਿਸਟਰ ਡੇਵਿਡ ਕਲਾਰਕ ਨੂੰ ਇਸ ਸਮੱਸਿਅਾ ਤੋਂ ਜਾਣੂ ਕਰਵਾੳੁਣ ਲਈ ਚਿੱਠੀ ਲਿਖੀ ਗਈ ਹੈ | ਦੱਸਣਯੋਗ ਹੈ ਕਿ ਚਿੱਠੀ ਵਿੱਚ ਸਾਫ ਤੌਰ ਤੇ ਲਿਖਿਅਾ ਗਿਅਾ ਸੀ ਕਿ  ਇਥੇ ਕੈਂਸਰ ਦੇ ਮਰੀਜਾਂ ਨੂੰ ਸਟਾਫ ਮੈਂਬਰਾਂ ਅਤੇ ਹਸਪਤਾਲ ਵਿੱਚ ਬੈੱਡਾ ਦੀ ਗਿਣਤੀ ਘੱਟ ਹੋਣ ਦੇ ਚੱਲਦਿਅਾਂ ਕਾਫੀ ਅੌਖ ਹੋ ਰਹੀ ਹੈ |
ਸੈਲਰਿਡ ਮੈਡੀਕਲ ਸਪੈਸ਼ਲਿਸਟ ਦੇ ਮੁੱਖ ਪ੍ਰਬੰਧਕ ਇਅਾਨ ਪਾਬਲ ਦਾ ਇਸ ਬਾਬਤ ਕਹਿਣਾ ਹੈ ਕਿ ਸਰਕਾਰ ਨੂੰ ਇਸ ਸਬੰਧਿਤ ਜਲਦ ਤੋਂ ਜਲਦ ਕੋਈ ਹੱਲ ਲੱਭਣਾ ਚਾਹੀਦਾ ਹੈ | ੳੁਨਾਂ ਇਹ ਵੀ ਕਿਹਾ ਕਿ ਸਿਰਫ ਮਿਡਲਮੌਰ ਹਸਪਤਾਲ ਹੀ ਨਹੀਂ ਬਲਕਿ ਹੋਰਾਂ ਹਸਪਤਾਲਾਂ ਵਿੱਚ ਵੀ ਅਜਿਹੀਅਾਂ ਦਿੱਕਤਾਂ ਸਾਹਮਣੇ ਅਾ ਰਹੀਅਾਂ ਹਨ |
ੳੁਨਾਂ ਇਹ ਵੀ ਦੱਸਿਅਾ ਕਿ ਬਜਟ ਵਿੱਚ ਸਰਕਾਰ ਵਲੋਂ ਤਕਰੀਬਨ $750 ਮਿਲੀਅਨ ਸਿਹਤ ਸੇਵਾਂਵਾਂ ਲਈ ਰੱਖੇ ਗਏ ਹਨ, ਪਰ ਹੁਣ ਇਹ ਸਮਾਂ ਹੀ ਦੱਸੇਗਾ ਕਿ ਮਿਡਲਮੌਰ ਹਸਪਤਾਲ ਦੀ ਇਸ ਸਮੱਸਿਅਾ ਵੱਲ ਸਰਕਾਰ ਵਲੋਂ ਧਿਅਾਨ ਦਿੱਤਾ ਜਾਵੇਗਾ ਜਾਂ ਨਹੀਂ |