ਮਿਸ ਯੁਨੀਵਰਸ ਨਿੳੂਜ਼ੀਲੈਂਡ 2018 ਬਣੀ ਅੈਸਟਲ ਕਰਡ…

0
140

ਅਾਕਲੈਂਡ (5 ਅਗਸਤ) : ਬੀਤੇ ਦਿਨੀਂ ਅਾਕਲੈਂਡ ਸਕਾਈ ਸਿਟੀ ਦੇ ਥਿਏਰਟਰ ਵਿੱਚ ਹੋਈ ਮਿਸ ਯੁਨੀਵਰਸ ਨਿੳੂਜ਼ੀਲੈਂਡ 2018 ਦੀ ਪ੍ਰਤੀਯੋਗਿਤਾ ਵਿੱਚ ਵੈਲਿੰਗਟਨ ਦੀ ਅੈਸਟਲ ਕਰਡ ਨੇ ਖਿਤਾਬੀ ਦਾਅਵੇਦਾਰੀ ਅਾਪਣੇ ਨਾਮ ਕਰ ਲਈ ਹੈ | 
ਅਾਪਣੀ ਖੁਸ਼ੀ ਦੇ ਪ੍ਰਗਟਾਵੇ ਨੂੰ ਦਰਸਾੳੁਂਦਿਅਾਂ ਅੈਸਟਲ ਨੇ ਦੱਸਿਅਾ ਕਿ ਜਦੋਂ ਇਹ ਪ੍ਰਤੀਯੋਗਿਤਾ ਦਾ ਅਖੀਰਲਾ ਦੌਰ ਚੱਲ ਰਿਹਾ ਸੀ, ੳੁਸਦਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਅਤੇ ਜਦੋਂ ੳੁਸਦੇ ਸਿਰ ਤਾਜ ਸਜਾਇਅਾ ਗਿਅਾ ਤਾਂ ੳੁਹ ਸਮਾਂ ਬਹੁਤ ਹੀ ਸ਼ਾਨਦਾਰ ਸੀ | 
ਜਿਕਰਯੋਗ ਹੈ ਕਿ ਇਸ ਪ੍ਰਤੀਯੋਗਿਤਾ ਦੇ ਫਾਈਨਲ ਵਿੱਚ 20 ਪ੍ਰਤੀਭਾਗੀ ਇਸ ਸਟੇਜ ਤੇ ਪੁੱਜੇ ਸਨ, ਜਿੰਨਾਂ ਵਿਚੋਂ ਪਹਿਲਾਂ 10 ਅਤੇ ਫਿਰ 5 ਪ੍ਰਤੀਭਾਗੀ ਹੀ ਰਹਿ ਗਏ ਸਨ ਅਤੇ ਇੰਨਾਂ 5 ਵਿਚੋਂ ਅੈਸਟਲ ਨੂੰ ਚੁਣਿਅਾ ਗਿਅਾ | ਅੈਸਟਲ ਵੈਲਿੰਗਟਨ ਦੀ ਇੱਕ ਕਾਰ ਕੰਪਨੀ ਦੀ ਮੈਨੇਜਮੈਂਟ ਵਿੱਚ ਕੰਮ ਕਰ ਰਹੀ ਹੈ |