ਮੁਫਤ ਸਕੀਇੰਗ ਅਤੇ ਸਨੋਬੋਰਡਿੰਗ ਕਰਨੀ ਹੈ ਤਾਂ ਕੱਲ ਪੁੱਜੋ ਮਾਉਂਟ ਰੂਆਪੀਹੂ

0
148

ਆਕਲੈਂਡ (30 ਮਈ) ਆਕਲੈਂਡ ਬਿਊਰੋ: ਲੋੜ ਤੋਂ ਪਹਿਲਾਂ ਹੋਈ ਬਰਫਬਾਰੀ ਅਤੇ ਲੋਕਾਂ ਦੀ ਲਗਾਤਾਰ ਮੰਗ ਦੇ ਚਲਦਿਆਂ ਮਾਉਂਟ ਰੂਆਪੀਹੂ ਐਲਪਾਈਨ ਲਿਫਟਸ ਦੇ ਮੁੱਖ ਪ੍ਰਬੰਧਕ ਵਲੋਂ ਕੱਲ ਦੇ ਦਿਨ ਲਈ ਮੁਫਤ ਸਕੀਇੰਗ ਅਤੇ ਸਨੋਬੋਰਡਿੰਗ ਦੀ ਸੇਵਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਰੋਜ ਕੋਪਲੈਂਡ ਨੇ ਦੱਸਿਆ ਕਿ ਹੈਪੀ ਵੈਲੀ ਵਿੱਚ ਕੱਲ ਇੱਥੇ ਆaੁਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਸ਼ੁਲਕ ਨਹੀਂ ਦੇਣ ਪਏਗਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇੱਥੇ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।