“ਮੇਲਾ ਤ੍ਰਿੰਜਣਾਂ ਦਾ ”12 ਮਈ ਨੂੰ ਲੱਗਣਗੀਆਂ ਰੌਣਕਾਂ…

0
203

'
ਆਕਲੈਂਡ (3 ਮਈ) : – ਨਿਊਜ਼ੀਲੈਂਡ ਵਿਚ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਸੰਸਥਾਂ ਨਿਊਜ਼ੀਲੈਂਡ ਸਿੱਖ ਵੋਮੈਨ ਐਸੋਸ਼ੀਏਸਨ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਭਿਆਚਾਰਕ ਪ੍ਰੋਗਰਾਮ  ''ਮੇਲਾ ਤ੍ਰਿੰਜਣਾਂ ਦਾ '' 12 ਮਈ ਦਿਨ ਸ਼ਨੀਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ | ਉਪਰੋਕਤ ਪ੍ਰੋਗਰਾਮ ਸ਼ਾਮ ਛੇ ਵਜੇ ਤੋਂ ਸ਼ੁਰੂ ਹੋਵੇਗਾ , ਇਸ ਪ੍ਰੋਗਰਾਮ ਦੀ ਖ਼ਾਸੀਅਤ ਇਹ ਹੈ ਕਿ ਬੀਬੀਆਂ ਭੈਣਾਂ ਜਿਥੇ ਆਪਣੇ ਪੁਰਾਤਨ ਵਿਰਸੇ ਨਾਲ ਸਾਂਝ ਪਾਉਣਗੀਆਂ , ਓਥੇ ਨਵੇਂ ਬੱਚਿਆਂ ਨੂੰ ਇਤਿਹਾਸਕ ਵਿਰਸੇ ਨਾਲ ਸਾਂਝ ਪਾਉਣ ਵਿਚ ਵੀ ਮੱਦਦ ਮਿਲੇਗੀ | ਸੰਸਥਾ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਜੀਤ ਕੌਰ ਅਤੇ ਰਣਬੀਰ ਸੈਣੀ ਨੇ  ਕਿਹਾ ਕਿ ਇਸ ਪ੍ਰੋਗਰਾਮ ਦੀ ਟਿਕਟ ਸਿਰਫ 10  ਡਾਲਰ ਹੀ ਰੱਖੀ ਗਈ ਹੈ ਤੇ ਪੰਜ ਸਾਲ ਤੋਂ ਹੇਠਲੀ ਉਮਰ ਦੇ ਬੱਚਿਆਂ ਦੀ ਐਂਟਰੀ ਬਿਲਕੁਲ ਮੁਫ਼ਤ ਹੈ |ਇਸਤੋਂ ਇਲਾਵਾ ਜਿਕਰਯੋਗ ਇਹ ਵੀ ਹੈ ਕਿ ਕਾਰਪਿਟ ਸਾਈਨ [ ਕਾਰਪਿਟ ਕਲੀਨਿੰਗ ਅਤੇ ਪੈਸਟ ਕੰਟਰੋਲ ਕੰਪਨੀ ] ਵਲੋਂ ਹਰ ਟਿਕਟ ਤੇ 15 ਡਾਲਰ ਦਾ ਕੈਸ਼ ਬੈਕ ਰੱਖਿਆ ਗਿਆ ਹੈ ਜਿਸਨੂੰ ਕਿ ਟਿਕਟ ਖਰੀਦਣ ਵਾਲਾ ਛੇ ਮਹੀਨਿਆਂ ਦੁਰਾਨ ਕੰਪਨੀ ਦੀਆਂ ਸੇਵਾਵਾਂ ਲੈ ਕੇ ਵਰਤ ਸਕਦਾ ਹੈ | ਮਤਲਬ ਕਿ ਹਰ ਟਿਕਟ ਤੇ ਮਨੋਰੰਜਨ ਦੇ ਨਾਲ ਨਾਲ 5 ਡਾਲਰ ਦਾ ਫਾਇਦਾ ਵੀ ਟਿਕਟ ਖਰੀਦਣ ਵਾਲੇ ਨੂੰ ਮਿਲੇਗਾ |  ਇਸ ਪ੍ਰੋਗਰਾਮ ਦੁਰਾਂ ਬੱਚਿਆਂ ਦੇ ਖਾਣ ਪੀਣ ਦੇ ਸਟਾਲ ਵੀ ਲਗਾਏ ਜਾਣਗੇ | ਪ੍ਰੋਗਰਾਮ ਦਰਸ਼ਕਾਂ ਦੇ ਲਈ ਕਈ ਉਪਹਾਰ ਵੀ ਪ੍ਰਬੰਧਕਾਂ ਵਲੋਂ ਸਮੇਂ ਸਮੇਂ ਤੇ ਡਰਾਅ ਰੂਪ ਵਿਚ ਕੱਢੇ ਜਾਣਗੇ | ਇਸ ਪ੍ਰੋਗਰਾਮ ਦੀ ਟਿਕਟ ਪ੍ਰਮੁੱਖ ਭਾਰਤੀ ਗਰੋਸਰੀ ਸਟੋਰਾਂ ਅਤੇ ਰੈਸਟੋਰੈਂਟਾਂ ਤੋਂ ਖਰੀਦੀ ਜਾ ਸਕਦੀ ਹੈ ਜਾਂ ਫਿਰ ਵਿਧੇਰੇ ਜਾਣਕਾਰੀ ਲਈ ਸੰਸਥਾ ਦੇ ਫੇਸਬੁੱਕ ਅਕਾਊਂਟ ਤੇ ਸਰਚ ਕੀਤੀ ਜਾ ਸਕਦੀ ਹੈ