ਅਾਕਲੈਂਡ (11 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )ਮੈਂਗਰੀ ਵਿੱਚ ਚੱਲੀ ਗੋਲੀਬਾਰੀ ਤੋਂ ਬਾਅਦ ਪੁਲਿਸ ਵਲੋਂ 24 ਸਾਲਾ ਅਤੇ 30 ਸਾਲਾ ਵਿਅਕਤੀ ਦੀ ਦੱਖਣੀ ਅਾਕਲੈਂਡ ਤੋਂ ਗ੍ਰਿਫਤਾਰੀ ਕੀਤੀ ਗਈ ਹੈ ਅਤੇ ੳੁਨਾਂ ਤੇ ਕਤਲ ਅਤੇ ਇਰਾਦਾ ਕਤਲ ਦੇ ਦੋ ਮਾਮਲੇ ਦਾਇਰ ਕੀਤੇ ਗਏ |
ਮਿਲੀ ਜਾਣਕਾਰੀ ਅਨੁਸਾਰ ਇਸ ਕਤਲ ਵਿੱਚ ਇਪੈਲਮ ਪੁਹੀਵਾ ਨਾਮੀ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇੱਕ ਮਹਿਲਾ ਗੰਭੀਰ ਰੂਪ ਵਿੱਚ ਅਜੇ ਵੀ ਹਸਪਤਾਲ ਵਿੱਚ ਭਰਤੀ ਹੈ |