ਮੈਂਬਰ ਪਾਰਲੀਮੈਂਟ ਕੰਵਲਜੀਤ ਸਿੰਘ ਬਕਸ਼ੀ ਮਿਲੇ ਇੰਗਲੈਂਡ ਦੇ ਮਸ਼ਹੂਰ ਸਿੱਖ ਨੁੰਮਾਇੰਦਿਅਾਂ ਨੂੰ…

0
275

ਅਾਕਲੈਂਡ (10 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਪਿਛੇ ਜਿਹੇ ਯੂਰਪ ਦੌਰੇ ਤੇ ਗਏ ਅੈਮਪੀ ਕੰਵਲਜੀਤ ਸਿੰਘ ਬਕਸ਼ੀ, ਜਦੋਂ ਇੰਗਲੈਂਡ ਦੇ ਦੌਰੇ ਤੇ ਗਏ ਤਾਂ ੳੁਹਨਾਂ ਵਲੋਂ ਇੰਗਲੈਂਡ ਦੇ ਪਹਿਲੇ ਸਿੱਖ ਪਗੜੀਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ ਗਈ | ਇਸ ਤੋਂ ਇਲਾਵਾ ੳੁਨਾਂ ਨੇ ਵਿੰਬਲਡਨ ਦੇ ਬੈਰਨ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਵੀ ਮਿਲੇ | 
ਇਹ ਪਹਿਲੇ ਤਿੰਨ ਪਗੜੀਧਾਰੀ ਸਿੱਖ ਹਨ, ਜੋ ਕਿ ਇੰਗਲੈਂਡ ਵਿੱਚ ਚੰਗੇ ਅਹੁੱਦੇ ਅਤੇ ਚੰਗੀ ਸਖਸ਼ੀਅਤ ਰੱਖਦੇ ਹਨ | ਇਥੇ ਦੱਸਣਯੋਗ ਹੈ ਕਿ ਕੰਵਲਜੀਤ ਸਿੰਘ ਬਕਸ਼ੀ ਵੀ ਨਿੳੂਜ਼ੀਲੈਂਡ ਦੇ ਪਹਿਲੇ ਪਗੜੀਧਾਰੀ ਸਿੱਖ ਅੈਮਪੀ ਹਨ ਅਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਭਾਈਚਾਰੇ ਦੀ ਸੇਵਾ ਕਰਦੇ ਅਾ ਰਹੇ ਹਨ |
ਅੈਮਪੀ ਕੰਵਲਜੀਤ ਸਿੰਘ ਬਕਸ਼ੀ ਨੂੰ ਇਸ ਮੌਕੇ ਗੁਰਦੁਅਾਰਾ ਸਾਹਿਬ ਪਾਰਕ ਅਵੈਨਿੳੂ ਵਿਖੇ ਸਨਮਾਨਿਤ ਵੀ ਕੀਤਾ ਗਿਅਾ ਸੀ |