ਮੈਂਬਰ ਪਾਰਲੀਮੈਂਟ ‘ਤੇ ਕੀਤੇ ਹਮਲੇ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨਜ ਵਲੋਂ ਨਿੰਦਾ…

0
135

ਆਕਲੈਂਡ (15 ਮਾਰਚ) : ਮੈਂਬਰ ਪਾਰਲੀਮੈਂਟ 'ਤੇ ਬੀਤੇ ਦਿਨੀਂ ਹੋਏ ਹਮਲੇ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡੈਨਜ਼ ਵਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ |
ਘਟਨਾ ਉਸ ਵੇਲੇ ਵਾਪਰੀ ਜਦੋਂ ਗ੍ਰੀਨ ਪਾਰਟੀ ਦੇ ਮੈਂਬਰ ਪਾਰਲੀਮੈਂਟ  ਜੇਮਸ ਸ਼ਾਅ ਸੰਸਦ ਭਵਨ ਵੱਲ ਜਾ ਰਹੇ ਸਨ | ਇਸ ਹਮਲੇ ਨੂੰ ਰਾਜਨੀਤਿਕ ਕਾਰਨ ਵਜੌਂ ਹੋਇਆ ਮੰਨਿਆ ਜਾ ਰਿਹਾ ਹੈ | ਇਸ ਬਾਬਤ ਡੇਵਿਡ ਪਾਰਕਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲਾਵਰ ਅਮਰੀਕਾ ਬਾਰੇ ਕੁਝ ਗੱਲਾਂ ਕਰ ਰਿਹਾ ਸੀ |
ਹਾਲਾਂਕਿ ਸ਼ਾਅ ਨੂੰ ਜਿਆਦਾ ਸੱਟਾਂ ਤਾਂ ਨਹੀਂ ਲੱਗੀਆਂ ਹਨ, ਪਰ ਉਨਾਂ ਦੀ ਅੱਖ ਤੇ ਵੱਜੀ ਸੱਟ ਦੇ ਚੱਲਦੇ ਕਾਲੀ ਹੋ ਗਈ ਹੈ | ਪੁਲਿਸ ਵਲੋਂ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੀ ਅਦਾਲਤ ਵਿੱਚ ਅੱਜ ਪੇਸ਼ੀ ਹੋਵੇਗੀ | 
ਇਸ ਬਾਬਤ ਪ੍ਰਧਾਨ ਮੰਤਰੀ ਜੈਸਿੰਡਾ ਆਰਡੈਨਜ਼ ਨੇ ਕਿਹਾ ਕਿ ਨੇਤਾਂਵਾਂ ਤੱਕ ਸਭ ਦੀ ਪਹੁੰਚ ਹੈ ਅਤੇ ਅਸੀਂ ਇਸ ਗੱਲ 'ਤੇ ਮਾਣ ਕਰਦੇ ਹਾਂ, ਪਰ ਅਜਿਹੀ ਘਟਨਾ ਵਾਪਰਨਾ ਬਹੁਤ ਸ਼ਰਮਨਾਕ ਗੱਲ ਹੈ |