ਮੈਡੀਕਲ ਅੈਂਮਰਜੈਂਸੀ ਦੇ ਚੱਲਦੇ ਏਅਰ ਨਿੳੂਜ਼ੀਲੈਂਡ ਦੀ ੳੁਡਾਣ ਮੁੜੀ ਅਾਈਸਲੈਂਡ…

0
154

ਅਾਕਲੈਂਡ (7 ਸਤੰਬਰ) : ਮੈਡੀਕਲ ਅੈਂਮਰਜੈਂਸੀ ਦੇ ਚੱਲਦੇ ਏਅਰ ਨਿੳੂਜ਼ੀਲੈਂਡ ਦੀ ਲੋਸ ਅੈਂਜਲਸ ਤੋਂ ਲੰਡਨ ਜਾਣ ਵਾਲੀ ਫਲਾਈਟ ਨੂੰ ਮੈਡੀਕਲ ਅੈਂਮਰਜੈਂਸੀ ਦੇ ਚੱਲਦੇ ਅਾਈਸਲੈਂਡ ਵੱਲ ਮੁੜਨਾ ਪਿਅਾ | 
ਇਸੇ ਦੇ ਚੱਲਦੇ ਅੈਨਜ਼ੈਡ2 ਹੀਟਥਰੋਅ ਵਲੋਂ ਅਚਾਨਕ ਹੀ ਨਵਾਂ ਸ਼ੈਡੀੳੂਲ ਜਾਰੀ ਕੀਤਾ ਗਿਅਾ | ਜਿਸ ਵਿੱਚ ਬੋਇੰਗ 777-300 ਏਅਰਲਾਈਨ, ਨੂੰ ਗ੍ਰੀਨਲੈਂਡ ਤੋਂ ਅਾਪਣਾ ਟੂਰ ਬਦਲ ਕੇ ਕੈਫਲਾਵਿੱਕ ਏਅਰਪੋਰਟ, ਅਾਈਸਲੈਂਡ ਦੀ ਰਾਜਧਾਨੀ ਰੇਕਜਾਵਿਕ ਵਿੱਚ ਰੁਕਣਾ ਪਿਅਾ | 
ਇਸ ਬਾਬਤ ਏਅਰ ਨਿੳੂਜ਼ੀਲੈਂਡ ਦੇ ਬੁਲਾਰੇ ਨੇ ਦੱਸਿਅਾ ਕਿ ਇਹ ਸਭ ਘਟਨਾ ਇੱਕ ਯਾਤਰੀ ਦੀ ਸਿਹਤ ਠੀਕ ਨਾ ਹੋਣ ਕਾਰਨ ਵਾਪਰੀ |
ਦੱਸਣਯੋਗ ਹੈ ਕਿ ਇਸ ਤਰਾਂ ਅਚਾਨਕ ੳੁਡਾਣ ਦਾ ਰਸਤਾ ਬਦਲਣਾ ਏਅਰਲਾਈਨਾਂ ਨੂੰ ਬਹੁਤ ਮਹਿੰਗਾ ਪੈਂਦਾ ਹੈ | ਪਿਛਲੇ ਸਾਲ ਏਮੀਰੇਟਸ ਦੀ ੳੁਡਾਣ ਨੂੰ ਇਸੇ ਤਰਾਂ ਅਾਪਣਾ ਰੂਟ ਬਦਲਣ ਤੇ US$50,000 ਤੋਂ US$60,000 ਤੱਕ ਨੁਕਸਾਨ ਹੋਇਅਾ ਸੀ |