ਮੈਡੀਕਲ ਅੈਂਮਰਜੈਂਸੀ ਦੌਰਾਨ ਨਿੳੂਜ਼ੀਲੈਂਡ ਵਾਸੀਅਾਂ ਦੀ ਜਾਨ ਬਚਾਏਗੀ ਇਹ ਅੈਪ…

0
501

ਅਾਕਲੈਂਡ (23 ਅਪ੍ਰੈਲ) : ਕਿਸੇ ਸੜਕੀ ਹਾਦਸੇ ਜਾ ਕਿਸੇ ਹੋਰ ਮੈਡੀਕਲ ਸਹਾਇਤਾ ਦੀ ਲੋੜ ਵੇਲੇ ਨਿੳੂਜ਼ੀਲੈਂਡ ਵਾਸੀਅਾਂ ਦੀ ਮੱਦਦ ਲਈ ਗੁੱਡ ਸੈਮ ਨਾਮੀ ਅੈਪ ਨਿੳੂਜ਼ੀਲੈਂਡ ਵਿੱਚ ਵੀ ਜਾਰੀ ਕੀਤੀ ਗਈ ਹੈ | 
ਦੱਸਣਯੋਗ ਹੈ ਕਿ ਇਹ ਅੈਪ ਇੰਗਲੈਂਡ ਵਿੱਚ ਕਾਫੀ ਲੋਕਾਂ ਦੀ ਜਾਨ ਬਚਾ ਚੁੱਕੀ ਹੈ ਅਤੇ ਹੁਣ ਇਹ ਨਿੳੂਜ਼ੀਲੈਂਡ ਵਾਸੀਅਾਂ ਲਈ ਵੀ ਕਾਫੀ ਸਹਾਇਕ ਸਿੱਧ ਹੋਵੇਗੀ | 
ਇਸਨੂੰ ਬਣਾੳੁਣ ਵਾਲੇ ਨਿਯੂਰੋਸਰਜਨ ਮਾਰਕ ਵਿਲਸਨ ਦਾ ਕਹਿਣਾ ਹੈ ਕਿ ਇਸ ਅੈਪ ਦਾ ਮੁੱਖ ਮਕਸਦ ੳੁਨਾਂ ਲੋਕਾਂ ਨੂੰ ਸੂਚਿਤ ਕਰਨਾ ਹੈ, ਜੋ ਕਿ ਅੈਂਬੂਲੈਂਸ ਪਹੁੰਚਣ ਤੋਂ ਪਹਿਲਾਂ ੳੁਸ ਫੱਟੜ ਜਾਂ ਫਿਰ ਮੈਡੀਕਲ ਅੈਂਮਰਜੈਂਸੀ ਦੀ ਲੋੜ ਵਾਲੇ ਵਿਅਕਤੀ ਦੇ ਨਜ਼ਦੀਕੀ ਇਲਾਕੇ ਵਿੱਚ ਹੋਣਗੇ ਅਤੇ ੳੁਸਦੀ ਮੱਦਦ ਲਈ ਤੁਰੰਤ ੳੁਥੇ ਪੁੱਜ ਜਾਣਗੇ |
ਜਿਕਰਯੋਗ ਹੈ ਕਿ ਇਹ ਅੈਪ ਸਾਬਕਾ ਪੁਲਿਸ ਅਫਸਰ, ਸਾਬਕਾ ਪੈਰਾਮੈਡਿਕਸ, ਨਰਸਾਂ ਅਤੇ ਹੋਰ ਮੈਡੀਕਲ ਮਾਹਿਰ ਲੋਕਾਂ ਨੂੰ ਅਾਪਣੇ ਨਾਲ ਜੋੜਦੀ ਹੈ ਅਤੇ ਅੈਪ ਰਾਂਹੀ ਜੁੜੇ ਲੋਕਾਂ ਨੂੰ ਦੁਰਘਟਨਾ ਗ੍ਰਸਤ ਜਾਂ ਫਿਰ ਮੈਡਿਕਲ ਅੈਂਮਰਜੈਂਸੀ ਵਾਲੇ ਵਿਅਕਤੀ ਦੀ ਸਥਿਤੀ ਬਾਰੇ ਦੱਸਦੀ ਹੈ ਤਾਂ ਜੋ ੳੁਹ ਜਲਦ ਤੋਂ ਜਲਦ ੳੁਥੇ ਪਹੁੰਚ ਸਕਣ |