ਮੈਨੂਕਾਊ ਰੋਡ ‘ਤੇ ਸਕੂਲ ਜਾਂਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਦੀ ਪੁਲਿਸ ਨੂੰ ਭਾਲ

0
148

ਆਕਲੈਂਡ (21 ਮਈ, ਹਰਪ੍ਰੀਤ ਸਿੰਘ): ਘਟਨਾ ਰੋਇਕ ਓਕ ਇਲਾਕੇ ਵਿੱਚ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਇੱਕ ਸਕੂਲੀ ਵਿਦਿਆਰਥਣ ਨੂੰ ਉਸ ਵੇਲੇ ਭਿਆਨਕ ਡਰ ਦਾ ਸਾਹਮਣਾ ਕਰਨਾ ਪਿਆ, ਜੱਦ ਇੱਕ ਅਨਜਾਣ ਵਿਅਕਤੀ ਨੇ ਆਕੇ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਵਿਦਿਆਰਥਣ ਨੇ ਇਸ ਸਬੰਧੀ ਪੁਲਿਸ ਨੂੰ ਦੱਸਿਆ ਕਿ ਉਹ ਟ੍ਰੈਫਲਗਰ ਸਟ੍ਰੀਟ ਤੋਂ ਮੈਨੂਕਾਊ ਰੋਡ ਵੱਲ ਜਾ ਰਹੀ ਸੀ, ਜੱਦ ਇਹ ਘਟਨਾ ਵਾਪਰੀ। 

ਇਸ ਸਬੰਧੀ ਵਧੇਰੇ ਜਾਣਕਾਰੀ ਅਤੇ ਘਟਨਾ ਦੀ ਪੁਸ਼ਟੀ ਕਰਦਿਆਂ ਡਿਟੈਕਟੀਵ ਸਾਰਜੈਂਟ ਜਿਓਫ ਬਾਈਬਰ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਜਾਰੀ ਹੈ ਅਤੇ ਦੋਸ਼ੀ ਦੀ ਭਾਲ ਲਈ ਛਾਣਬੀਣ ਜਾਰੀ ਹੈ। ਇਸ ਦੇ ਨਾਲ ਉਨ੍ਹਾਂ ਬੱਚਿਆਂ ਨੂੰ ਇੱਕਲੇ ਸਕੂਲ਼ ਨਾ ਆਉਣ-ਜਾਣ ਦੀ ਸਲਾਹ ਦਿੱਤੀ ਹੈ ਅਤੇ ਨਾਲ ਹੀ ਮਾਪਿਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਆਪਣੇ ਬੱਚਿਆਂ ਨਾਲ ਇੱਕ ਵਾਰ ਜਰੂਰ ਗੱਲਬਾਤ ਕਰਨ ਕਿ ਉਨ੍ਹਾਂ ਨਾਲ ਕਿਸੇ ਵਲੋਂ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ।