ਮੈਨੂਕਾੳੂ ਪੁਲਿਸ ਵਲੋਂ 17 ਸਾਲਾ ਨੌਜਵਾਨ ਦੇ ਕਤਲ ਦਾ ਦੋਸ਼ੀ ਗ੍ਰਿਫਤਾਰ…

0
102

ਅਾਕਲੈਂਡ (19 ਜੁਲਾਈ) : ਪਿਛਲੇ ਹਫਤੇ ਕਤਲ ਕੀਤੇ ਗਏ, ਮੈਨੂਕਾੳੂ ਦੇ 17 ਸਾਲਾ ਦਮਿੱਤਰੀਜ਼ ਪਾਇਰਾਮਾ ਦੇ ਕਤਲ ਦੇ ਦੋਸ਼ ਹੇਠ ਪੁਲਿਸ ਵਲੋਂ 24 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਅਤੇ ੳੁਸਨੂੰ ਅੱਜ ਮੈਨੂਕਾੳੂ ਜਿਲਾ ਅਦਾਲਤ ਵਿੱਚ ਪੇਸ਼ ਕੀਤਾ ਗਿਅਾ ਹੈ | 
ਜਿਕਰਯੋਗ ਹੈ ਕਿ ਇਸ ਸਬੰਧ ਵਿੱਚ 27 ਸਾਲਾ ਮਹਿਲਾ ਦੀ ਵੀ ਸੋਮਵਾਰ ਨੂੰ ਗ੍ਰਿਫਤਾਰੀ ਕੀਤੀ ਗਈ ਸੀ ਅਤੇ ੳੁਸਨੂੰ ਅਾਕਲੈਂਡ ਜਿਲਾ ਅਦਾਲਤ ਤੋਂ ਜਮਾਨਤ ਮਿਲ ਗਈ ਹੈ | ੳੁਸਦੀ ਅਗਲੀ ਪੇਸ਼ੀ 8 ਅਗਸਤ ਨੂੰ ਹੋਵੇਗੀ |