ਮੈਨੂਰੇਵਾ ਦੀ ਅਰਿਸ਼ਮਾ ਸਿੰਘ ਦਾ ਕਤਲ ਕਰਨ ਵਾਲੇ ਉਸਦੇ ਪ੍ਰੇਮੀ ਨੂੰ ਅਦਾਲਤ ਨੇ ਪਾਈ ਝਾੜ

0
46

ਅਦਾਲਤ ਵਿੱਚ ਸਜਾ ਘਟਾਉਣ ਲਈ ਲਾਈ ਸੀ ਗੁਹਾਰ

ਆਕਲੈਂਡ (31 ਜੁਲਾਈ, ਹਰਪ੍ਰੀਤ ਸਿੰਘ): 2017 ਦੇ ਵਿੱਚ ਆਪਣੀ ਸਾਬਕਾ ਮਹਿਲਾ ਮਿੱਤਰ ਨੂੰ ਬੁਰੀ ਤਰ੍ਹਾਂ ਕਤਲ ਕਰਨ ਦੇ ਦੋਸ਼ ਹੇਠ ਰੋਹਿਤ ਸਿੰਘ ਨੂੰ ਅਦਾਲਤ ਵਲੋਂ ਪਿਛਲੇ ਸਾਲ ਉਮਰ ਕੈਦ ਦੀ ਸਜਾ ਸੁਣਾਈ ਗਈ ਸੀ ਅਤੇ ਪੈਰੋਲ ਤੋਂ ਪਹਿਲਾਂ ਵੀ ਉਸਨੂੰ ਘੱਟੋ-ਘੱਟ 19 ਸਾਲ ਦੀ ਕੈਦ ਭੁਗਤਣਾ ਜਰੂਰੀ ਸੀ।

ਦੱਸਣਯੋਗ ਹੈ ਕਿ ਰੋਹਿਤ ਸਿੰਘ ਵਲੋਂ ਅਰਿਸ਼ਮਾਂ ਨੂੰ ਬਹੁਤ ਬੁਰੀ ਤਰ੍ਹਾਂ ਕਤਲ ਕੀਤਾ ਗਿਆ ਸੀ ਅਤੇ ਪੂਰੇ ਕੇਸ ਦੀ ਕਾਰਵਾਈ ਦੌਰਾਨ ਹੀ ਉਹ ਝੂਠੀਆਂ ਅਤੇ ਮਨਘੜ੍ਹਤ ਗੱਲਾਂ ਬਨਾਉਂਦਾ ਰਿਹਾ ਤਾਂ ਜੋ ਉਹ ਬੱਚ ਸਕੇ। ਪਰ ਅਜਿਹਾ ਨਾ ਹੋਇਆ। 

ਹੁਣ ਦੋਬਾਰਾ ਉਸ ਵਲੋਂ ਆਪਣੀ ਸਜਾ ਘਟਾਉਣ ਲਈ ਕੋਰਟ ਆਫ ਅਪੀਲ ਵਿੱਚ ਦਰਖਾਸਤ ਦਿੱਤੀ ਗਈ ਸੀ, ਜਿਸ ਦੀ ਸੁਣਵਾਈ ਅੱਜ ਸੀ। ਅਦਾਲਤ ਵਲੋਂ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਰਿਜਰਵ ਰੱਖ ਲਿਆ ਗਿਆ ਹੈ, ਪਰ ਸੁਣਵਾਈ ਦੌਰਾਨ ਉਨ੍ਹਾਂ ਰੋਹਿਤ ਸਿੰਘ ਦੇ ਘਿਨੌਣੇ ਕਾਰੇ ਨੂੰ ਉਨ੍ਹਾਂ ਵਲੋਂ ਅਜਿਹਾ ਵੈਸ਼ੀਆਨਾ ਕਾਰਾ ਦੱਸਿਆ ਗਿਆ, ਜਿਸਦੇ ਮਾੜੇ ਨਤੀਜਿਆਂ ਨੂੰ ਕਦੇ ਵੀ ਬਦਲਿਆ ਨਹੀਂ ਜਾ ਸਕੇਗਾ।