ਮੈਨੂਰੇਵਾ ਵਿੱਚ ਪੁਲਿਸ ਵਾਲੇ ਤੇ ਵਿਅਕਤੀ ਨੇ ਤਾਣੀ ਪਿਸਤੋਲ…

0
112

ਅਾਕਲੈਂਡ (13 ਅਗਸਤ) : ਅਾਕਲੈਂਡ ਦੇ ਮੈਨੂਰੇਵਾ ਵਿੱਚ ਇੱਕ ਵਿਅਕਤੀ ਵਲੋਂ ਪੁਲਿਸ ਵਾਲੇ ਤੇ ਪਿਸਤੋਲ ਤਾਣ ਕੇ ਫਰਾਰ ਹੋਣ ਦੀ ਘਟਨਾ ਸਾਹਮਣੇ ਅਾਈ ਹੈ |
ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਅਾਂ ਸੀਨੀਅਰ ਸਾਰਜੈਂਟ ਅੈਮਿਲ ਲੋਗਨ ਨੇ ਦੱਸਿਅਾ ਕਿ ੳੁਨਾਂ ਵਲੋਂ ਇੱਕ ਪੁਲਿਸ ਕਰਮਚਾਰੀ ਵਲੋਂ ਕੁਝ ਕਾਰ ਚਾਲਕਾਂ ਨੂੰ ਵੈਨਸਵਰਥ ਰੋਡ ਤੇ ਰੋਕਿਅਾ ਗਿਅਾ | 
ਕਾਰ ਰੁੱਕਦਿਅਾਂ ਸਾਰ ਹੀ ਦੋ ਵਿਅਕਤੀ ਭੱਜ ਕੇ ਰਫੂਚੱਕਰ ਹੋ ਗਏ | ਪਰ ਇੱਕ ਵਿਅਕਤੀ ਜੋ ਕਿ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਨੂੰ ਬੀਸਟਨ ਕ੍ਰੈਸ ਤੇ ਰੋਕ ਲਿਅਾ ਗਿਅਾ, ਪਰ ੳੁਸਨੇ ਪਿਸਤੌਲ ਕੱਢ ਕੇ ਪੁਲਿਸ ਵਾਲੇ ਤੇ ਤਾਣ ਦਿੱਤੀ ਅਤੇ ਭੱਜਣ ਵਿੱਚ ਸਫਲ ਹੋ ਗਿਅਾ | 
ਜਿਕਰਯੋਗ ਹੈ ਕਿ ਪੁਲਿਸ ਵਲੋਂ ੳੁਸਦਾ ਰਸਲ ਰੋਡ ਤੱਕ ਪਿੱਛਾ ਵੀ ਕੀਤਾ ਗਿਅਾ, ਪਰ ੳੁਸਨੂੰ ਲੱਭਣ ਵਿੱਚ ਸਫਲਤਾ ਹਾਸਿਲ ਨਹੀਂ ਹੋਈ ਹੈ | 
ਮੌਕੇ ਤੇ ੳੁਕਤ ਵਿਅਕਤੀ ਦੀ ਭਾਲ ਲਈ ਹਥਿਅਾਰਬੰਦ ਪੁਲਿਸ ਵੀ ਪੁੱਜੀ, ਪਰ ਅਜੇ ਵੀ ੳੁਕਤ ਵਿਅਕਤੀ ਫਰਾਰ ਹੈ ਅਤੇ ਇਸਦੇ ਨਾਲ ਹੀ ਪੁਲਿਸ ਨੇ ਅਾਮ ਲੋਕਾਂ ਨੂੰ ਇਸ ਸਬੰਧਿਤ ਨਾ ਡਰਨ ਦੀ ਬੇਨਤੀ ਵੀ ਕੀਤੀ ਗਈ ਹੈ |