ਮੈਰੀਡੀਅਨ ਐਨਰਜੀ ਗ੍ਰਾਹਕਾਂ ਦੇ ਬਿਲਾਂ ਤੇ ਲੇਟ ਫੀਸ ਕੀਤੀ ਮੁਆਫ

0
151

ਆਕਲੈਂਡ (14 ਸਤੰਬਰ): ਮੈਰੀਡੀਅਨ ਐਨਰਜੀ ਵੱਲੋਂ ਬਿਜਲੀ ਦੇ ਬਿਲਾਂ ਤੇ ਕੀਤੀ ਗਈ ਨਵੀਂ ਘੋਸ਼ਣਾ ਅਨੁਸਾਰ ਤਕਰੀਬਨ 18000 ਗ੍ਰਾਹਕਾਂ ਨੂੰ ਇਸ ਦਾ ਫਾਇਦਾ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਗ੍ਰਾਹਕਾਂ ਨੂੰ ਹੁਣ ਬਿਲ੍ਹਾਂ ਦੇ ਭੁਗਤਾਨ ਦੌਰਾਨ ਲੱਗਣ ਵਾਲੀ ਲੇਟ ਫੀਸ ਨਹੀਂ ਲੱਗੇਗੀ।

ਮੁੱਖ ਪ੍ਰਬੰਧਕ ਨੀਲ ਬਾਰਕਲੇ ਨੇ ਦੱਸਿਆ ਕਿ ਇਸ ਦੇ ਨਾਲ ਗ੍ਰਾਹਕਾਂ ਦੇ ਵੀਹ ਤੋਂ ਤੀਹ ਡਾਲਰ ਪ੍ਰਤੀ ਬਿੱਲ ਬਿੱਲ ਬਚਣਗੇ ਜੋ ਕਿ ਉਨ੍ਹਾਂ ਦੇ ਲਈ ਕਾਫੀ ਲਾਹੇਵੰਦ ਸਿੱਧ ਹੋ ਸਕਦੇ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ ਤਕਰੀਬਨ ਪੰਜ ਮਿਲੀਅਨ ਡਾਲਰ ਕੰਪਨੀ ਨੂੰ ਸਾਲਾਨਾ ਨੁਕਸਾਨ ਵੀ ਹੋਵੇਗਾ, ਪਰ ਉਨ੍ਹਾਂ ਕਿਹਾ ਕਿ ਸਾਡੀ ਮੁੱਖ ਤਵੱਜੋਂ ਗ੍ਰਾਹਕਾਂ ਨੂੰ ਵੱਧ ਰਹੀ ਮਹਿੰਗਾਈ ਦੇ ਵਿੱਚ ਕੁਝ ਰਾਹਤ ਦੁਆਉਣ ਦੀ ਹੈ। ਦੱਸਣਯੋਗ ਹੈ ਕਿ ਅਕਤੂਬਰ ਬਿਲਿੰਗ ਸਾਈਕਲ ਤੋਂ ਇਹ ਲੇਟ ਫੀਸ ਖਤਮ ਕਰ ਦਿੱਤੀ ਜਾਵੇਗੀ।