ਯਾਤਰੀਅਾਂ ਲਈ ਮੌਤ ਦਾ ਸਬੱਬ ਬਣ ਸਕਦੀਅਾਂ ਹਨ ਸੜਕਾਂ ਤੇ ਕੀਤੀਅਾਂ ਅਜਿਹੀਅਾਂ ਗਲਤੀਅਾਂ…

0
122

ਅਾਕਲੈਂਡ (12 ਅਗਸਤ) : ਅਾਕਲੈਂਡ ਦੇ ਦੱਖਣੀ ਮੋਟਰਵੇਅ ਤੇ ਬੀਤੇ ਕੱਲ ਇੱਕ ਮਹਿਲਾ ਡਰਾਈਵਰ ਵਲੋਂ ਕਾਰ ਚਲਾੳੁਣ ਦੌਰਾਨ ਕਿਤਾਬ ਪੜੇ ਜਾਣ ਦੀ ਘਟਨਾ ਸਾਹਮਣੇ ਅਾਈ ਹੈ | 
ਜਿਕਰਯੋਗ ਹੈ ਕਿ ਵੀਡੀਓ ਬਣਾ ਰਹੇ ਵਿਅਕਤੀ ਵਲੋਂ ਮਹਿਲਾ ਦਾ 3 ਵਾਰ ਧਿਅਾਨ ਸੜਕ ਤੇ ਲਿਅਾੳੁਣ ਦੀ ਕੋਸ਼ਿਸ਼ ਕੀਤੀ ਗਈ, ਪਰ ਮਹਿਲਾ ਦਾ ਧਿਅਾਨ ਸੜਕ ਵੱਲ ਨਹੀਂ ਅਾਇਅਾ | ਬਹਿਰਹਾਲ ਚੰਗੀ ਗੱਲ ਇਹ ਰਹੀ ਕਿ ਮਹਿਲਾ ਦੀ ਇਸ ਗਲਤੀ ਦੇ ਚੱਲਦਿਅਾਂ ਕੋਈ ਵੱਡਾ ਹਾਦਸਾ ਨਹੀਂ ਵਾਪਰਿਅਾ |
ਪੁਲਿਸ ਵਲੋਂ ਅਜਿਹੇ ਡਰਾਈਵਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਅਜਿਹੀ ਗਲਤੀ ਨਾ ਕੀਤੀ ਜਾਵੇ, ਕਿੳੁਕਿ ਇਹ ਦੂਜਿਅਾ ਲਈ ਹੀ ਨਹੀਂ ਬਲਕਿ ਖੁਦ ਲਈ ਵੀ ਬਹੁਤ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ |