ਰਾਤੋ-ਰਾਤ ਅਾਕਲੈਂਡ ਦਾ ਤਾਪਮਾਨ ਪੁੱਜਾ 2°c ਤੱਕ…

0
289

ਅਾਕਲੈਂਡ (30 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਰਾਤੋ-ਰਾਤ ਅਾਕਲੈਂਡ ਦਾ ਤਾਪਮਾਨ 2° ਤੱਕ ਪੁੱਜ ਜਾਣਾ ਅਚਾਨਕ ਸਰਦੀ ਦਾ ਸਬੱਬ ਬਨਣ ਵਾਲੀ ਗੱਲ ਹੈ 
| ਮੈੱਟ ਸਰਵਿਸ ਦਾ ਇਸ ਬਾਬਤ ਕਹਿਣਾ ਹੈ ਕਿ ਅਜਿਹਾ ਅਕਾਸ਼ ਵਿੱਚ ਤੇਜ ਹਵਾਵਾਂ ਨਾ ਚੱਲਣ ਅਤੇ ਠੰਡਾ ਮੌਸਮ ਬਨਣ ਦੇ ਬਾਵਜੂਦ ਹੋਇਅਾ ਹੈ, ਕਿੳੁਕਿ ੳੁੱਚ ਦਬਾਵ ਇਲਾਕਾ ਬਨਣ ਦੇ ਚੱਲਦਿਅਾਂ ਸਾਰੀ ਗਰਮਾਇਸ਼ ਅਕਾਸ਼ ਵਿੱਚ ਵਿਸਰਜਿਤ ਹੋ ਗਈ ਹੈ, ਜਿਸਦੇ ਚੱਲਦੇ ਤਾਪਮਾਨ ਇੰਨਾਂ ਹੇਠਾ ਚਲਾ ਗਿਅਾ | 
ਦੱਸਣਯੋਗ ਹੈ ਕਿ ਇਸ ਵਾਰ ਦੀਅਾਂ ਗਰਮੀਅਾਂ ਵੀ ਪੂਰੀਅਾਂ ਰਿਕਾਰਡ ਤੋੜ ਰਹੀਅਾਂ ਹਨ ਅਤੇ ਸਰਦੀਅਾਂ ਵੀ ਪੂਰੀਅਾਂ ਰਿਕਾਰਡ ਤੋੜ ਰਹਿਣ ਦੀ ਸੰਭਾਵਨਾ ਹੈ | ਅੱਜ ਰਾਤ ਦਾ ਸਭ ਤੋਂ ਘੱਟ ਤਾਪਮਾਨ ਇਨਵਰਕਾਰਗਿਲ ਦਾ -4° ਰਹਿ ਚੁੱਕਾ ਹੈ |