ਰਾਹਗੀਰਾਂ ਦੀ ਸਿਅਾਣਪ ਦੇ ਚੱਲਦਿਅਾਂ ਵੱਡਾ ਹਾਦਸਾ ਟਲਿਅਾ…

0
192

ਅਾਕਲੈਂਡ (31 ਜੁਲਾਈ) : ਘਟਨਾ ਵਾਈਕਾਟੋ ਦੇ ਟੀ-ਅੈਵਾਮਾਟੂ ਦੇ ਸਟੇਟ ਹਾਈਵੇਅ-3 ਦੇ ਨਜ਼ਦੀਕ ਵਾਪਰੀ ਦੱਸੀ ਜਾ ਰਹੀ ਹੈ | ਜਿਥੇ ਇੱਕ ਮਹਿਲਾ ਨੂੰ ਲੋੜ ਤੋਂ ਕਿਤੇ ਵੱਧ ਸ਼ਰਾਬ ਪੀਣ ਦੇ ਚੱਲਦਿਅਾਂ ਅਤੇ ਅਾਪਣੇ ਨਾਲ ਦੋ ਬੱਚਿਅਾਂ ਨੂੰ ਲੈ ਕੇ ਕਾਰ ਤੇਜ ਰਫਤਾਰ ਨਾਲ ਚਲਾੳੁਂਦੇ ਗ੍ਰਿਫਤਾਰ ਕੀਤਾ ਗਿਅਾ ਹੈ | 
ਪੁਲਿਸ ਨੇ ਦੱਸਿਅਾ ਕਿ ਜਿੱਥੇ ਸ਼ਰਾਬ ਦੀ ਸੀਮਾ 250mcg ਹੈ, ੳੁਥੇ ੳੁਕਤ ਮਹਿਲਾ ਨੇ 917mcg ਸ਼ਰਾਬ ਪੀਤੀ ਹੋਈ ਸੀ ਅਤੇ ਇਸ ਤੋਂ ਇਲਾਵਾ ੳੁਹ ਕਾਫੀ ਖਤਰਨਾਕ ਢੰਗ ਨਾਲ ਗੱਡੀ ਚਲਾ ਰਹੀ ਸੀ | ਰਾਹਗੀਰਾਂ ਵਲੋਂ ਪੁਲਿਸ ਨੂੰ ਇਸ ਸਬੰਧਿਤ ਤੁਰੰਤ ਸੂਚਿਤ ਕੀਤਾ ਗਿਅਾ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣੋਂ ਟੱਲ ਗਿਅਾ |