ਰਿਸਵਤ ਲੈਕੇ ਘਰ ਬੈਠੇ ਲਾਇੰਸੈਸ ਮੁੱਹਈਆ ਕਰਵਾਉਣ ਵਾਲੇ ਲਾਇਸੈਂਸ ਟੈਸਟਿੰਗ ਅਧਿਕਾਰੀ ਮੈਨੂਕਾਊ ਜਿਲ੍ਹਾ ਅਦਾਲਤ ਵਿੱਚ ਦੋਸ਼ੀ ਸਾਬਿਤ

0
208

ਦੋਨਾਂ ਨੂੰ ਨਿਊਜੀਲੈਂਡ ਛੱਡ ਕੇ ਨਾ ਜਾਣ ਦੇ ਦਿਸ਼ਾ ਨਿਰਦੇਸ਼, ਜੁਲਾਈ ਵਿੱਚ ਹੋਏਗੀ ਸਜਾ

ਆਕਲੈਂਡ (3 ਮਈ, ਹਰਪ੍ਰੀਤ ਸਿੰਘ): ਮੈਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਅੱਜ ਲਾਇਸੈਂਸ ਟੈਸਟਿੰਗ ਅਧਿਕਾਰੀ ਮੁਹੰਮਦ ਫਿਰੋਜ਼ ਅਤੇ ਡੈਰਿਲ ਡ੍ਰੈਕਸਨ ਗੋਵੈਂਡਰ ਨੂੰ ਦੋਸ਼ੀ ਐਲਾਨ ਦਿੱਤਾ ਗਿਆ ਹੈ। ਦਰਅਸਲ ਦੋਨਾਂ 'ਤੇ ਰਿਸ਼ਵਤ ਲੈ ਕੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਮਾਮਲੇ 'ਚ ਕੇਸ ਚੱਲ ਰਿਹਾ ਸੀ, ਛਾਣਬੀਣ ਦੌਰਾਨ ਕਈ ਮਾਮਲਿਆਂ ਵਿੱਚ ਤਾਂ ਇਨ੍ਹਾਂ ਵੱਲੋਂ ਲਾਇਸੈਂਸ ਜਾਰੀ ਕਰਨ ਵਾਲੇ ਦਾ ਟੈਸਟ ਵੀ ਨਹੀਂ ਲਿਆ ਗਿਆ ਸੀ ਅਤੇ ਘਰ ਬੈਠਿਆਂ ਹੀ ਲਾਇਸੈਂਸ ਮੁਹੱਈਆ ਕਰਵਾਇਆ ਗਿਆ ਸੀ। ਫਿਰੋਜ਼ ਨੂੰ 55 ਵੱਖੋ ਵੱਖ ਮਾਮਲਿਆਂ ਵਿੱਚ ਦੋਸ਼ੀ ਐਲਾਨਿਆ ਗਿਆ ਹੈ ਅਤੇ ਡੈਰਿਲ ਨੂੰ 13 ਵੱਖੋ-ਵੱਖ ਦੋਸ਼ਾਂ ਵਿੱਚ।

ਕਰਾਊਨ ਪ੍ਰਾਸੀਕਿਊਟਰ ਮਾਈਕਲ ਰੇਗਨ ਵੱਲੋਂ ਫਿਰੋਜ਼ ਨੂੰ ਜ਼ਮਾਨਤ ਨਾ ਦੇਣ ਦੀ ਬੇਨਤੀ ਕੀਤੀ ਗਈ ਸੀ, ਪਰ ਜੱਜ ਵੱਲੋਂ ਉਸਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਉਸ ਨੂੰ ਸਜ਼ਾ ਜੁਲਾਈ ਵਿੱਚ ਸੁਣਾਈ ਜਾਏਗੀ। ਦੋਨਾਂ ਨੂੰ ਨਿਊਜੀਲੈਂਡ ਤੋਂ ਬਾਹਰ ਨਾ ਜਾਣ ਦੇ ਹੁਕਮ ਸੁਣਾਏ ਗਏ ਹਨ।