ਅਾਕਲੈਂਡ (25 ਜੁਲਾਈ) : ਸ਼ੋਸ਼ਲ ਮੀਡੀਅਾ ਵੈੱਬਸਾਈਟ ਰੈਡਿਟ ਤੇ ਲੋਕਾਂ ਦੇ ਵਿੱਚ ਅਾਪਸ ਵਿੱਚ ਹੋਈ ਗੱਲਬਾਤ ਰਾਂਹੀ ਬਹੁਤ ਹੀ ਹੈਰਾਨੀਜਨਕ ਤੱਥ ਸਾਹਮਣੇ ਅਾਏ ਹਨ |
ਜਿਕਰਯੋਗ ਹੈ ਕਿ ਰੈਡਿਟ ਵੈੱਬਸਾਈਟ ਤੇ ਇੱਕ ਵਿਅਕਤੀ ਵਲੋਂ ਪੁੱਛੇ ਗਏ ਇਸ ਸਵਾਲ ਤੇ ਕਿ ੳੁਹ ਕਿਹੜੇ ਭੇਦਭਰੇ ਕੰਮ ਹਨ, ਜਿੰਨਾਂ ਬਾਰੇ ਗ੍ਰਾਹਕਾਂ ਨੂੰ ਪਤਾ ਹੋਣਾ ਚਾਹੀਦਾ ਹੈ, ਤਾਂ ਇਸ ਸਵਾਲ ਦੇ ਤਕਰੀਬਨ 8,000 ਜਵਾਬ ਸਾਹਮਣੇ ਅਾਏ |
ਜਿੰਨਾਂ ਵਿੱਚ ਹੋਟਲ ਦੇ ਕਰਮਚਾਰੀਅਾਂ ਨੇ ਇਹ ਦੱਸਿਅਾ ਕਿ ਸਫਾਈ ਕਰਨ ਵੇਲੇ ਹੋਟਲ ਕਲਿਨਿੰਗ ਵਿਭਾਗ ਵਲੋਂ ਮੰਨਿਅਾ ਗਿਅਾ ਕਿ ਹੋਟਲਾਂ ਵਿੱਚ ਮੌਜੂਦ ਕੰਬਲ ਸ਼ਾਇਦ ਹੀ ਕਦੇ ਬਦਲੇ ਜਾਂਦੇ ਹੋਣ, ਜਦਕਿ ਸਾਰੇ ਗ੍ਰਾਹਕਾਂ ਨੂੰ ਇਕੋ ਹੀ ਕੰਬਲ ਦਿੱਤੇ ਜਾਂਦੇ ਹਨ ਅਤੇ ਇਹ ਸਿਹਤ ਸਬੰਧੀ ਇੱਕ ਵੱਡੀ ਅਣਗਹਿਲੀ ਦੀ ੳੁਦਾਹਰਨ ਹੈ |
ਇਸ ਤੋਂ ਇਲਾਵਾ ਕਈ ਰੈਸਟੋਰੈਂਟ ਕਰਮਚਾਰੀਅਾਂ ਨੇ ਇਹ ਵੀ ਦੱਸਿਅਾ ਗਿਅਾ ਕਿ ਜਦੋਂ ਕੋਈ ਗ੍ਰਾਹਕ ਪੀਜ਼ੇ ਤੇ ਜਿਅਾਦਾ ਟੋਪਿੰਗ ਦੀ ਮੰਗ ਕਰਦਾ ਹੈ ਤਾਂ ੳੁਸ ਲਈ ਵਧੀਅਾ ਸਮਾਨ ਨਹੀਂ ਵਰਤਿਅਾ ਜਾਂਦਾ, ਤਾਂ ਜੋ ਕਮਾਈ ਵੱਧ ਹੋ ਸਕੇ |