ਰੱਬਾ ਸਾਡੀ ਇੱਕ ਲੋਟੋ ਨੀ ਨਿਕਲਦੀ ਤੇ ਏਦੀ ਦੋ-ਦੋ ਵਾਰ

0
743

ਆਕਲੈਂਡ (11 ਅਗਸਤ): ਹੈਮਿਲਟਨ ਦੇ ਇੱਕ ਵਿਅਕਤੀ ਤੇ ਰੱਬ ਕੁਝ ਜਿਆਦਾ ਹੀ ਮਿਹਰਬਾਨ ਹੈ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੇ ਜਿੱਤਣ ਦੇ ਮੌਕੇ ਇਨ੍ਹਾਂ ਘੱਟ ਬਣਦੇ ਹਨ ਕਿ ਜਿਸ ਦੀ ਤੁਲਨਾ ਉਸ ਵਿਅਕਤੀ ਨਾ ਕੀਤੀ ਜਾ ਸਕਦੀ ਹੈ ਜਿਸ ਤੇ ਪੂਰੀ ਜਿੰਦਗੀ ਵਿੱਚ ਤਿੰਨ ਵਾਰ ਅਸਮਾਨੀ ਬਿਜਲੀ ਡਿੱਗੀ ਹੋਵੇ ਅਤੇ ਅਜਿਹੇ ਵਿਅਕਤੀਆਂ ਲੱਖਾਂ ਨਹੀਂ ਬਲਕਿ ਕਰੋੜਾਂ ਵਿੱਚੋਂ ਇੱਕ ਹੁੰਦੇ ਹਨ। ਵਿਅਕਤੀ ਵਲੋਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਗਿਆ ਕਿ ਡੇਢ ਸਾਲ ਪਹਿਲਾਂ ਉਸ ਦਾ ਲੋਟੋ ਬੋਨਸ ਟਿਕਟ ਰਾਂਹੀ $50,000 ਦਾ ਇਨਾਮ ਨਿਕਲਿਆ ਸੀ ਅਤੇ ਹੁਣ ਕੁਝ ਹਫਤੇ ਪਹਿਲਾਂ ਹੀ ਉਸਦਾ ਲੋਟੋ ਦਾ ਫਸਟ ਡਿਵੀਜਨ ਦਾ ਹੀ $500,000 ਦਾ ਦੋਬਾਰਾ ਤੋਂ ਇਨਾਮ ਨਿਕਲਿਆ ਹੈ। ਜੋ ਕਿ ਇੱਕ ਕ੍ਰਿਸ਼ਮੇ ਤੋਂ ਘੱਟ ਨਹੀਂ। ਦੱਸਣਯੋਗ ਹੈ ਕਿ ਹੁਣ ਜਿੱਤੀ ਗਈ ਟਿਕਟ ਹੈਮਿਲਟਨ ਦੇ ਟੇਕ ਨੋਟ ਡਿਨਸਡੇਲ ਤੇ 21 ਜੁਲਾਈ ਨੂੰ ਵੇਚੀ ਗਈ ਸੀ।