ਲਓ ਕਰਲੋ ਗੱਲ, ਨਿੳੂਜ਼ੀਲੈਂਡ ਪੁਲਿਸ ਨੂੰ ਵੀ ਅਾੳੁਣ ਲੱਗੀਅਾਂ ਧੋਖਾਧੜੀ ਭਰੀਅਾਂ ਕਾਲਾਂ…

0
124

ਅਾਕਲੈਂਡ (30 ਅਗਸਤ) : ਨੋਰਥਨ ਪੁਲਿਸ ਕਮਿੳੂਨੀਕੇਸ਼ਨ ਸੈਂਟਰ ਵਲੋਂ ਇੱਕ ਅਜਿਹੀ ਫੋਨ ਕਾਲ ਦੀ ਰਿਕਾਰਡਿੰਗ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇੱਕ ਵਿਅਕਤੀ ਵਲੋਂ ੳੁਨਾਂ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਗਈ | 
ੳੁਕਤ ਵਿਅਕਤੀ ਨੇ ਦੱਸਿਅਾ ਕਿ ੳੁਸਦਾ ਨਾਮ ਗ੍ਰੈੱਗ ਹੈ ਅਤੇ ੳੁਹ ਸਪਾਰਕ ਕੰਪਨੀ ਦਾ ਕਰਮਚਾਰੀ ਹੈ ਅਤੇ ਨਾਲ ਹੀ ੳੁਸਨੇ ਭਰਮਾੳੁਣ ਦੀ ਮੰਸ਼ਾਂ ਨਾਲ ਪੁਲਿਸ ਅਧਿਕਾਰੀ ਨੂੰ ਕਿਹਾ ਕਿ ਤੁਹਾਡਾ ਇੰਟਰਨੈੱਟ ਸੁਰੱਖਿਅਤ ਲਾਈਨ ਤੇ ਨਹੀਂ ਚੱਲ ਰਿਹਾ | 
ਇਸ ਤੋਂ ਪਹਿਲਾਂ ਕਿ ੳੁਕਤ ਵਿਅਕਤੀ ਪੁਲਿਸ ਅਧਿਕਾਰੀ ਦੀ ਕੋਈ ਹੋਰ ਜਾਣਕਾਰੀ ਹਾਸਿਲ ਕਰਦਾ, ਤੁਰੰਤ ਹੀ ੳੁਕਤ ਪੁਲਿਸ ਅਧਿਕਾਰੀ ਨੇ ਕਿਹਾ ਕਿ ੳੁਹ ਨਿੳੂਜ਼ੀਲੈਂਡ ਪੁਲਿਸ ਮਹਿਕਮੇ ਤੋਂ ਬੋਲ ਰਿਹਾ ਹੈ | ਜਿਸ ਤੋਂ ਬਾਅਦ ਗ੍ਰੈੱਗ ਨੇ ਫੋਨ ਕੱਟ ਦਿੱਤਾ |
ਪੁਲਿਸ ਵਲੋਂ ਇਸ ਰਿਕਾਰਡ ਕੀਤੀ ਫੋਨ ਕਾਲ ਨੂੰ ਅਾਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ ਗਿਅਾ ਹੈ ਤਾਂ ਜੋ ਕੋਈ ਵੀ ਅਜਿਹੀ ਧੋਖਾਧੜੀ ਵਿੱਚ ਨਾ ਫੱਸੇ ਅਤੇ ਨਾਲ ਹੀ ੳੁਨਾਂ ਨਿੳੂਜ਼ੀਲੈਂਡ ਵਾਸੀਅਾਂ ਨੂੰ ਇਹ ਬੇਨਤੀ ਕੀਤੀ ਹੈਕਿ ਕਿਸੇ ਵੀ ਹਾਲ ਵਿੱਚ ਅਾਪਣਾ ਕੰਪਿੳੂਟਰ ਦਾ ਪਾਸਵਰਡ, ਖਾਤਾ ਨੰਬਰ, ਕ੍ਰੈਡਿਟ ਕਾਰਡ ਜਾਂ ਹੋਰ ਕੋਈ ਵੀ ਨਿੱਜੀ ਜਾਣਕਾਰੀ ਕਿਸੇ ਨੂੰ ਨਾ ਦਿੱਤੀ ਜਾਵੇ |