ਲਓ ਕਰ ਲਓ ਗੱਲ!! ਪੁਲਿਸ ਵਾਲੇ ਆਪ ਹੀ ਲਾਲ ਬੱਤੀਆਂ ਟੱਪਣ ਲੱਗ ਪਏ

0
142

ਆਕਲੈਂਡ (13 ਅਗਸਤ): ਜੱਦ ਕਾਨੂੰਨ ਦੇ ਰੱਖਿਅਕ ਹੀ ਕਾਨੂੰਨ ਨੂੰ ਕੁਝ ਨਾ ਮੰਨਣ ਤਾਂ ਸਮਝੋ ਔਖਾ ਈ ਹੈ।  
ਘਟਨਾ ਆਕਲੈਂਡ ਦੇ ਵਾਇਰੀ ਦੇ ਕੇਰਸ ਰੋਡ ਅਤੇ ਡੈਲਗੇਟੀ ਡਰਾਈਵ ਤੇ ਬੀਤੀ 8 ਅਗਸਤ ਨੂੰ ਵਾਪਰੀ ਅਤੇ ਚੰਗੀ ਕਿਸਮਤ ਨੂੰ ਪੁਲਿਸ ਕਰਮਚਾਰੀ ਦੇ ਇਹ ਗਲਤੀ ਕਿਸੇ ਲਈ ਮਾਰੂ ਸਾਬਿਤ ਨਹੀਂ ਹੋਈ। 

ਦਰਅਸਕ ਵਾਇਰੀ ਦੇ ਇੱਕ ਕਾਰ ਚਾਲਕ ਦੇ ਡੈਸ਼ਬੋਰਡੇ ਤੇ ਲੱਗੇ ਕੈਮਰੇ ਵਿੱਚ ਰਿਕਾਰਡ ਹੋਇਆ ਕਿ ਇੱਕ ਪੁਲਿਸ ਵਾਲਾ ਚੌਂਕ ਵਿੱਚੋਂ ਲਾਲ ਬੱਤੀਆਂ ਦੇ ਬਾਵਜੂਦ ਸਾਫ ਤੌਰ ਲੰਘਦਾ ਦੇਖਿਆ ਗਿਆ। ਇਨ੍ਹਾਂ ਹੀ ਨਹੀਂ ਸਾਹਮਣੇ ਆਉਂਦੀਆਂ ਕਾਰਾਂ ਵਿੱਚ ਉਹ ਮਸਾਂ ਹੀ ਟਕਰਾਉਣ ਤੋਂ ਬਚਿਆ।

ਜੱਦ ਇਸ ਵੀਡੀਓ ਨੂੰ ਆਨ-ਲਾਈਨ ਪਾਇਆ ਗਿਆ ਤਾਂ ਆਕਲੈਂਡ ਵਾਸੀਆਂ ਵਲੋਂ ਬੜੇ ਤਿੱਖੇ ਪ੍ਰਤੀਕਰਮ ਸਾਹਮਣੇ ਆਏ ਜਿਸ ਵਿੱਚ ਉਕਤ ਕਰਮਚਾਰੀ ਨੂੰ ਨੌਕਰੀ ਤੋਂ ਬਰਖਾਸਤ ਕਰਨ ਬਾਰੇ ਤੱਕ ਕਿਹਾ ਗਿਆ।