ਲਗਾਤਾਰ ਹੋਏ 6 ਬੰਬ ਧਮਾਕਿਆਂ ਨਾਲ ਕੰਬਿਆ ਬੈਂਕਾਕ

0
71

ਆਕਲੈਂਡ (2 ਅਗਸਤ, ਹਰਪ੍ਰੀਤ ਸਿੰਘ): ਅੱਜ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਲਗਾਤਾਰ 6 ਬੰਬ ਧਮਾਕੇ ਹੋਣ ਦੀ ਖਬਰ ਸਾਹਮਣੇ ਆਈ ਹੈ, ਇਨ੍ਹਾਂ ਧਮਾਕਿਆਂ ਵਿੱਚ 4 ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ।ਇਹ ਬੰਬ ਧਮਾਕੇ 3 ਵੱਖੋ-ਵੱਖ ਜਗਾਹਾਂ 'ਤੇ ਹੋਏ ਦੱਸੇ ਜਾ ਰਹੇ ਹਨ।

ਇੱਥੇ ਦੱਸਣਯੋਗ ਹੈ ਕਿ ਇਹ ਬੰਬ ਧਮਾਕੇ ਉਸ ਵੇਲੇ ਹੋਏ ਹਨ ਜੱਦ ਬੈਂਕਾਕ ਵਿੱਚ ਦੱਖਣੀ ਪੂਰਬੀ ਏਸ਼ੀਆ ਵਿੱਚ ਸੁਰੱਖਿਆ ਦੇ ਮੁੱਦੇ 'ਤੇ ਇਕੱ ਮੀਟਿੰਗ ਹੋ ਰਹੀ ਸੀ,  ਇਸ ਮੀਟਿੰਗ ਵਿੱਚ ਅਮਰੀਕਾ, ਚੀਨ, ਭਾਰਤ ਅਤੇ ਹੋਰਨਾਂ ਕਈ ਦੇਸ਼ਾਂ ਦੇ ਕੂਟਨੀਤੀਕ ਨੇਤਾ ਪੁੱਜੇ ਹੋਏ ਸਨ। 

ਇੱਕ ਧਮਾਕਾ ਸਕਾਈਟ੍ਰੇਨ ਸਟੇਸ਼ਨ ਨਜਦੀਕ, ਦੋ ਧਮਾਕੇ ਸਰਕਾਰੀ ਇਮਾਰਤ ਵਿੱਚ ਹੋਏ ਦੱਸੇ ਜਾ ਰਹੇ ਹਨ। ਬੈਂਕਾਕ ਦੇ ਪ੍ਰਧਾਨ ਮੰਤਰੀ ਵਲੋਂ ਇਨ੍ਹਾਂ ਧਮਾਕਿਆਂ ਦੀ ਛਾਣਬੀਣ ਨੂੰ ਲੈਕੇ ਕਾਰਵਾਈ ਆਰੰਭਣ ਦੀ ਗੱਲ ਆਖੀ ਗਈ ਹੈ।