ਲੈਂਡਿੰਗ ਦੌਰਾਨ ਹੈਮਿਲਟਨ ਏਅਰਪੋਰਟ ‘ਤੇ ਜਹਾਜ ਹੋਇਆ ਹਾਦਸਾਗ੍ਰਸਤ

0
469

ਆਕਲੈਂਡ (24 ਮਈ, ਹਰਪ੍ਰੀਤ ਸਿੰਘ) : ਅੱਜ ਸਵੇਰੇ ਲੈਂਡਿੰਗ ਗੇਅਰ ਦੀ ਸਮੱਸਿਆ ਕਾਰਨ ਹੈਮਿਲਟਨ ਏਅਰਪੋਰਟ 'ਤੇ ਇੱਕ ਛੋਟੇ ਯਾਤਰੀ ਹਵਾਈ ਜਹਾਜ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ |
ਜਾਣਕਾਰੀ ਅਨੁਸਾਰ ਸਵੇਰੇ ਜਦੋਂ 11 ਵਜੇ ਜਹਾਜ ਏਅਰਪੋਰਟ 'ਤੇ ਲੈਂਡ ਕਰਨ ਲੱਗਾ ਤਾਂ ਜਹਾਜ ਦੇ ਲੈਂਡਿੰਗ ਗੇਅਰ ਵਿੱਚ ਸਮੱਸਿਆ ਆ ਗਈ ਅਤੇ ਜਹਾਜ ਨੂੰ ਉਸਨੇ ਉਸੇ ਤਰਾਂ ਹੀ ਲੈਂਡ ਕਰਵਾਉਣਾ ਪਿਆ, ਪਰ ਚੰਗੀ ਕਿਸਮਤ ਇਹ ਰਹੀ ਕਿ ਜਹਾਜਾਂ ਵਿੱਚ ਮੌਜੂਦ ਸਵਾਰਾਂ ਨੂੰ ਕਿਸੇ ਤਰਾਂ ਦੀ ਸੱਟ ਨਹੀਂ ਲੱਗੀ |
ਜਿਕਰਯੋਗ ਹੈ ਕਿ ਇਹ ਮੈਡੀਕਲ ਟ੍ਰਾਂਸਫਰ ਉਡਾਣ ਸੀ | ਮਰੀਜ਼ਾਂ ਨੂੰ ਵਾਈਕਾਟੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ | ਮੌਕੇ ਤੇ ਫਾਇਰ ਅਤੇ ਐਂਮਰਜੈਂਸੀ ਸਰਵਿਸ ਨੂੰ ਵੀ ਬੁਲਾਇਆ ਗਿਆ ਸੀ ਅਤੇ ਹੁਣ ਸਿਵਿਲ ਏਵੀਏਸ਼ਨ ਅਥਾਰਟੀ ਵਲੋਂ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ |