ਲੰਬੀ ਉਮਰ ਭੋਗ ਗੁਰੂ ਚਰਣਾ ਵਿੱਚ ਜਾ ਬਿਰਾਜੇ ਸ. ਸਾਧੂ ਸਿੰਘ ਵਿਰਕ ਦੀ ਅੰਤਿਮ ਅਰਦਾਸ ਿਨਊਜੀਲੈਡ ਚ 21 ਨੂੰ ਅਤੇ ਿੲੰਡੀਆ ਚ 22 ਅਪ੍ਰੈਲ ਨੂੰ ਹੋਵੇਗੀ ।

0
302

ਅਾਕਲੈਂਡ (14 ਅਪ੍ਰੈਲ) : ਨਿੳੂਜ਼ੀਲੈਂਡ ਵੱਸਦੇ ਵਿਰਕ ਪਰਿਵਾਰ ਦੇ ਮੁਖੀ ਸ.ਸਾਧੂ ਸਿੰਘ ਵਿਰਕ, ਜੋ ਪਿੰਡ ਸੈਫਲਾਬਾਦ ਵਿੱਚ ਕੱਲ ਅਕਾਲ ਚਲਾਣਾ ਕਰ ਗਏ ਸਨ | ੳੁਨਾਂ ਦਾ ਅੱਜ ਅੰਤਿਮ ਸੰਸਕਾਰ ਗੁਰੂ ਮਰਿਅਾਦਾ ਅਨੁਸਾਰ ਪਿੰਡ ਸੈਫਲਾਬਾਦ ਵਿੱਚ ਹੋ ਗਿਅਾ ਹੈ |
ਕੱਲ 15 ਅਪ੍ਰੈਲ ਨੂੰ ਉਨ੍ਹਾਂ ਦੇ ਅੰਤਿਮ ਭੋਗ ਦੇ ਸਬੰਧ ਵਿੱਚ ਸੈਫਲਾਬਾਦ ਵਿੱਚ ਸ਼੍ਰੀ ਸਹਿਜ ਪਾਠ ਆਰੰਭੇ ਜਾਣਗੇ ਅਤੇ ੳੁਨਾਂ ਦਾ ਭੋਗ ਸੈਫਲਾਬਾਦ ਵਿੱਚ 22 ਅਪ੍ਰੈਲ ਦੁਪਹਿਰ 12 ਵਜੇ ਪਾਇਅਾ ਜਾਵੇਗਾ | 

ਇਸੇ ਤਰਾਂ ਨਿੳੂਜ਼ੀਲੈਂਡ ਵਿੱਚ ੳੁਨਾਂ ਦੇ ਪਰਿਵਾਰ ਵਲੋਂ 21 ਅਪ੍ਰੈਲ ਦਿਨ ਸ਼ਨੀਵਾਰ ਨੂੰ ਦੁਪਹਿਰ 11 ਵਜੇ ਤੋਂ 12 ਵਜੇ ਤੱਕ ੳੁਨਾਂ ਦੀ ਯਾਦ ਵਿੱਚ ਟਾਕਾਿਨਨੀ ਗੁਰਦੁਆਰਾ ਸਾਹਿਬ ਚ ਕੀਰਤਨ ਸਮਾਗਮ ਕਰਵਾਇਅਾ ਜਾਵੇਗਾ, ਕਿੳੁਕਿ ੳੁਨਾਂ ਵਲੋਂ ਅਾਪਣੀ ਸਫਲ ਜਿੰਦਗੀ ਹੰਡਾਈ ਗਈ ਅਤੇ ਉਹ ਆਪਣੇ ਹੱਸਦੇ-ਵੱਸਦੇ ਪਰਿਵਾਰ ਨੂੰ ਮਗਰ ਛੱਡ ਕੇ ਗਏ ਹਨ ਅਤੇ ੳੁਹ ਅਾਪਣੇ ਪੜਪੋਤਰਿਅਾਂ ਤੱਕ ਨੂੰ ਅੱਖੀਂ ਦੇਖ ਚੁੱਕੇ ਸਨ | 
ਇਸ ਕੀਰਤਨ ਸਮਾਗਮ ਅਤੇ ਅਕਾਲ ਪੁਰਖ ਵਲੋ ਬਾਬਾ ਸਾਧੂ ਿਸੰਘ ਨੂੰ ਬਖਸ਼ੀ ਲੰਬੀ ਆਯੂ ਅਤੇ ਕੌਮੀ ਕਾਰਜਾਂ ਅਤੇ ਧਰਮਯੁੱਧ ਮੋਰਚੇ ਚ ਕੱਟੀਆਂ ਜੇਲਾਂ ਤੇ ਪਰਿਵਾਰ ਉਹਨਾਂ ਦੀ ਿਜੰਦਗੀ ਨੂੰ ਸਫਲ ਮੰਨਦਾ ਹੈ । 

ਪਰਿਵਾਰ ਵਲੋ ਸੋਗ ਦੀ ਜਗਾ ਪ੍ਰਮਾਤਮਾਂ ਦੇ ਭਾਣੇ ਨੂੰ ਮੰਨਣ ਅਤੇ ਿੲੱਕ ਪਰਿਵਾਰਕ ਮੁਖੀ ਦੇ ਤੌਰ ਤੇ ਉਹਨਾਂ ਦੇ ਕਾਰਜਾਂ ਨੁੰ ਸੈਲੀਬਰੇਟ ਕੀਤਾ ਜਾਵੇਗਾ ।
ਉਹਨਾ ਦੇ ਅੰਤਿਮ ਅਰਦਾਸ ੳੁਪਰੰਤ ਸਾਰੀ ਸੰਗਤ ਲਈ ਖੀਰ-ਪੂੜਿਅਾਂ ਦਾ ਲੰਗਰ ਲਗਾਇਅਾ ਜਾਵੇਗਾ ਜੋ ਬਾਬਾ ਜੀ ਦਾ ਸਭ ਤੋ ਪਸੰਦੀਦਾ ਖਾਣਾ ਸੀ ।
ਇਸ ਮੌਕੇ ਸਾਰਾ ਪਰਿਵਾਰ ਪਰਮਾਤਮਾ ਦਾ ਸ਼ੁਕਰਾਨਾ ਕਰੇਗਾ ਕਿ ਸ.ਸਾਧੂ ਸਿੰਘ ਜੀ ਨੂੰ ਬਹੁਤ ਵਧੀਅਾ ਜੀਵਨ ਿਜਉਣ ਦਾ ਮੌਕਾ ਦਿੱਤਾ |