ਵਰਲਡ ਓਸ਼ਨ ਡੇਅ ਮੌਕੇ ਨਿਊਜ਼ੀਲੈਂਡ ਦੀਆਂ ਕਈ ਕੰਪਨੀਆਂ ਵਲੋਂ ਪਲਾਸਟਿਕ ਦੀ ਸਮੱਸਿਆ ਨਾਲ ਨਜਿੱਠਣ ਦੀ ਕੋਸ਼ਿਸ਼ ਦੀ ਸ਼ੁਰੂਆਤ…

0
186

ਆਕਲੈਂਡ (9 ਜੂਨ, ਹਰਪ੍ਰੀਤ ਸਿੰਘ) : ਬੀਤੇ ਦਿਨੀਂ ਵਰਲਡ ਓਸ਼ਨ ਡੇਅ ਸੀ ਅਤੇ ਇਸ ਮੌਕੇ ਸਰਕਾਰ ਅਤੇ ਹੋਰ ਕਈ ਸੰਸਥਾਵਾਂ ਵਲੋਂ ਵਲੋਂ ਪਲਾਸਟਿਕ ਦੀ ਸਮੱਸਿਆ ਨਾਲ ਨਜਿੱਠਣ ਦੀ ਕੋਸ਼ਿਸ਼ ਦੀ ਸ਼ੁਰੂਆਤ ਕੀਤੀ ਗਈ ਹੈ। 
ਜਿਸ ਵਿੱਚ ਪਲਾਸਟਿਕ ਦੀ ਵਰਤੋ ਨੂੰ ਘਟਾਏ ਜਾਣ ਦਾ ਸੰਕਲਪ ਲਿਆ ਗਿਆ ਹੈ ਅਤੇ ਨਾਲ ਹੀ ਸੂਪਰ ਮਾਰਕੀਟ ਫੂਡ ਸਟੱਫ ਵਲੋਂ ਕਾਰ ਪਾਰਕਾਂ ਵਿੱਚ ਮੌਜੂਦ ਡ੍ਰੇਨ ਨੂੰ ਸਾਫ ਰੱਖਣ ਦੀ ਕੋਸ਼ਿਸ਼ ਦੀ ਸ਼ਲਾਘਾਯੋਗ ਸ਼ੁਰੂਆਤ ਕੀਤੀ ਗਈ।
ਜਿਕਰਯੋਗ ਹੈ ਕਿ ਇਨ੍ਹਾਂ ਡ੍ਰੇਨਾਂ ਰਾਂਹੀ ਇੱਕ ਅੰਦਾਜ਼ੇ ਅਨੁਸਾਰ 13 ਮਿਲੀਅਨ ਟਨ ਪਲਾਸਟਿਕ ਸਾਗਰਾਂ ਵਿੱਚ ਹਰ ਸਾਲ ਮਿਲਦਾ ਹੈ ਅਤੇ ਸੱਚਮੁੱਚ ਹੀ ਇਹ ਛੋਟੀ ਕੋਸ਼ਿਸ਼ ਇੱਕ ਵੱਡਾ ਨਤੀਜਾ ਸਾਬਿਤ ਹੋ ਸਕਦੀ ਹੈ।