ਵਰਲਡ ਪੈਰਾ ਸਵੀਮਿੰਗ ਗੇਮਾਂ ਵਿੱਚ ਨਿਊਜੀਲੈਂਡ ਨੇ ਜਿੱਤੇ ਦੋ ਹੋਰ ਤਗਮੇ

0
154

ਆਕਲੈਂਡ (11 ਸਤੰਬਰ, ਹਰਪ੍ਰੀਤ ਸਿੰਘ): ਲੰਡਨ ਵਿੱਚ ਹੋਰ ਰਹੀਆਂ ਪੈਰਾ ਸਵੀਮਿੰਗ ਖੇਡਾਂ ਵਿੱਚ ਨਿਊਜੀਲੈਂਡ ਦੀ ਝੋਲੀ ਵਿੱਚ 2 ਤਗਮੇ ਆ ਵੀ ਪਏ ਹਨ। ਸੋਫੀ ਪਸੋਏ ਨੇ ਪਹਿਲਾ ਗੋਲਡ ਲਗਭਗ 3 ਸੈਕਿੰਡ ਦੀ ਲੀਡ 'ਤੇ ਜਿੱਤਿਆ ਅਤੇ ਦੂਜਾ ਸਿਲਵਰ ਮੈਡਲ ਆਕਲੈਂਡ ਦੀ ਟੂਪੋ ਨਿਊਫੀ ਨੇ ਜਿੱਤਿਆ ਹੈ। ਦੱਸਣਯੋਗ ਹੈ ਕਿ ਸੋਫੀ ਨੇ 100 ਮੀਟਰ ਦੀ ਮਹਿਲਾਵਾਂ ਦੀ ਤੈਰਾਕੀ ਵਿੱਚ ਤਗਮਾ ਜਿੱਤਿਆ ਹੈ, ਜਦਕਿ ਟੂਪੋ ਨੇ ਇਹ ਤਗਮਾ 100 ਮੀਟਰ ਦੀ ਬੈਕਸਟਰੋਕ ਤੈਰਾਕੀ ਵਿੱਚ ਜਿੱਤਿਆ ਹੈ।