ਵਾਇਕਾਟੋ ਦੇ ਡੇਅਰੀ ਫਾਰਮ ਤੇ ਗਾਂਵਾਂ ਵਿੱਚ ਮਿਲੀ ਮਾਈਕੋਪਲਾਜ਼ਮਾ ਬੋਵਿਸ ਨਾਮੀ ਬਿਮਾਰੀ…

0
353

ਅਾਕਲੈਂਡ (15 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )ਮਾਈਕੋਪਲਾਜ਼ਮਾ ਬੋਵਿਸ ਨਾਮੀ ਬਿਮਾਰੀ ਵਾਈਕਾਟੋ ਦੇ ਡੇਅਰੀ ਫਾਰਮ ਤੇ ਪਾਈ ਗਈ ਹੈ | 
ਮਿਲੀ ਜਾਣਕਾਰੀ ਅਨੁਸਾਰ ਕੈਮਬ੍ਰਿਜ ਦੇ ਨਜ਼ਦੀਕੀ ਡੇਅਰੀ ਫਾਰਮ ਵਿੱਚ ਪਸ਼ੂਅਾਂ ਦੇ ਹਿੱਲਣ-ਜੁੱਲਣ ਤੋਂ ਇਸ ਬਿਮਾਰੀ ਦਾ ਅੰਦਾਜਾ ਲਗਾਇਅਾ ਗਿਅਾ ਹੈ |
ਡੇਅਰੀ ਅੈਨਜ਼ੈਡ ਵਲੋਂ ਜਾਰੀ ਅਾਂਕੜਿਅਾਂ ਅਨੁਸਾਰ ਸਿਰਫ ਵਾਇਕਾਟੋ ਵਿੱਚ ਇਹ ਬਿਮਾਰੀ 23% ਪਾਈ ਗਈ ਹੈ, ਜਦਕਿ ਪੂਰੇ ਨਿੳੂਜ਼ੀਲੈਂਡ ਵਿੱਚ ਇਹ ਬਿਮਾਰੀ 1.1 ਮਿਲੀਅਨ ਗਾਂਵਾਂ ਅਤੇ 3479 ਡੇਅਰੀਅਾਂ ਤੇ ਪਾਈ ਗਈ ਹੈ | 
ਇਸ ਬਾਬਤ ਨਿੳੂਜ਼ੀਲੈਂਡ ਬਾਇਓਸੈਕਿਓਰਿਟੀ ਦੇ ਡਰਾਇਰੈਕਟਰ ਜਿਓਫ ਜੇਨ ਦਾ ਕਹਿਣਾ ਹੈ ਕਿ ਇਹ ਬਹੁਤ ਅਫਸੋਸਜਨਕ ਗੱਲ ਹੈ ਕਿ ਨਿੳੂਜ਼ੀਲੈਂਡ ਦੀਅਾਂ ਡੇਅਰੀਅਾਂ ਵਿੱਚ ਇਹ ਬਿਮਾਰੀ ਪਾਈ ਗਈ ਹੈ | 
ੳੁਨਾਂ ਦਾ ਕਹਿਣਾ ਹੈ ਕਿ ਡੇਅਰੀਅਾਂ ਤੇ ਪਾਈ ਜਾਣ ਵਾਲੀ ਇਹ ਬਿਮਾਰੀ ਇੱਕ ਵੇਕਅੱਪ ਅਲਾਰਮ ਦੀ ਤਰਾਂ ਹੈ ਅਤੇ ਇਹ ਡੇਅਰੀ ਮਾਲਕਾਂ ਦੇ ਹੱਥ ਵਿੱਚ ਹੈ ਕਿ ਅਾਪਣੇ ਪਸ਼ੂਅਾਂ ਦਾ ਬਚਾਅ ਇਸ ਬਿਮਾਰੀ ਤੋਂ ਕਿਸ ਤਰਾਂ ਕਰਨਾ ਹੈ |